
ਸੋਨਮ ਕਪੂਰ (Sonam Kapoor) ਜਿਸ ਨੇ ਕਿ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਲਗਾਤਾਰ ਪ੍ਰੈਗਨੇਂਸੀ ਨੂੰ ਲੈ ਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਨਵੀਆਂ ਤਸਵੀਰਾਂ (New Pics) ਸ਼ੇਅਰ ਕੀਤੀਆਂ ਹਨ । ਜੋ ਕਿ ਬਲੈਕ ਰੰਗ ਦੀ ਡਰੈੱਸ ‘ਚ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਦਾ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਡਰੈੱਸ ‘ਚ ਉਸ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ ।
![Sonam Kapoor flaunts her baby bump as she lives 'Kaftan' life [See Photos] (1)](https://wp.ptcpunjabi.co.in/wp-content/uploads/2022/04/Sonam-Kapoor-flaunts-her-baby-bump-as-she-lives-Kaftan-life-See-Photos-2.jpg)
ਹੋਰ ਪੜ੍ਹੋ : ਪ੍ਰੈਗਨੇਂਟ ਸੋਨਮ ਕਪੂਰ ਨੇ ਸਾਂਝੀਆਂ ਕੀਤੀਆਂ ਪਤੀ ਦੇ ਨਾਲ ਖੁਬਸੂਰਤ ਤਸਵੀਰਾਂ
ਦੱਸ ਦਈਏ ਕਿ ਕੁਝ ਸਾਲ ਪਹਿਲਾਂ ਹੀ ਅਦਾਕਾਰਾ ਨੇ ਦਿੱਲੀ ਦੇ ਬਿਜਨੇਸਮੈਨ ਅਨੰਦ ਆਹੁਜਾ ਦੇ ਨਾਲ ਵਿਆਹ ਕਰਵਾਇਆ ਸੀ ।ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦਿੱਤੀ ਸੀ ਜਿਸ ‘ਚ ਉਸ ਨੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬੇਬੀ ਪਲਾਨ ਕੀਤਾ ਹੈ ।
![Sonam Kapoor flaunts her baby bump as she lives 'Kaftan' life [See Photos] (1)](https://wp.ptcpunjabi.co.in/wp-content/uploads/2022/04/Sonam-Kapoor-flaunts-her-baby-bump-as-she-lives-Kaftan-life-See-Photos-1-1.jpg)
ਵਿਆਹ ਦੇ ਦੋ ਸਾਲ ਦੋਵਾਂ ਨੇ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰਨ ਦਾ ਫੈਸਲਾ ਕੀਤਾ ਸੀ ਅਤੇ ਬਾਅਦ ‘ਚ ਦੋਵਾਂ ਨੇ ਬੇਬੀ ਪਲਾਨ ਕੀਤਾ ।ਫ਼ਿਲਹਾਲ ਸੋਨਮ ਕਪੂਰ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫ਼ਿਲਮਾਂ ‘ਚ ਉਸ ਨੇ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਫ਼ਿਲਮ ‘ਰਾਂਝਣਾ’ ‘ਚ ਉਸ ਦੇ ਕਿਰਦਾਰ ਦੀ ਖੂਬ ਤਾਰੀਫ ਕੀਤੀ ਗਈ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਸ ਨੇ ਕੰਮ ਕੀਤਾ ਹੈ ।
View this post on Instagram