ਸੋਨੂੰ ਢਿੱਲੋਂ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਹੋਵੇਗਾ ਰਿਲੀਜ਼ 'ਚੱਲਦੇ ਟਰੱਕ-2'

Written by  Lajwinder kaur   |  February 14th 2020 12:17 PM  |  Updated: February 14th 2020 12:18 PM

ਸੋਨੂੰ ਢਿੱਲੋਂ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਹੋਵੇਗਾ ਰਿਲੀਜ਼ 'ਚੱਲਦੇ ਟਰੱਕ-2'

ਪੰਜਾਬੀ ਗਾਇਕ ਸੋਨੂੰ ਢਿੱਲੋਂ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ਆਪਣੇ ਨਵੇਂ ਡਿਊਟ ਸੌਂਗ ਚੱਲਦੇ ਟਰੱਕ-2 ਦੇ ਨਾਲ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਣ ਜਾ ਰਹੇ ਹਨ ਤੇ ਗਾਇਕੀ ‘ਚ ਸਾਥ ਦੇਣਗੇ ਦਮਦਾਰ ਆਵਾਜ਼ ਦੀ ਮਲਿਕਾ ਗੁਰਲੇਜ਼ ਅਖ਼ਤਰ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ 15 ਫਰਵਰੀ ਨੂੰ ਕੀਤਾ ਜਾਵੇਗਾ।

ਹੋਰ ਵੇਖੋ:ਲਓ ਜੀ ਸਿੰਗਾ ਤੇ ਅਫਸਾਨਾ ਖ਼ਾਨ ਪਾਉਣ ਆ ਰਹੇ ਨੇ ਧੱਕ, ਨਵੇਂ ਗੀਤ ਦੀ ਡਬਿੰਗ ਹੋਈ ਪੂਰੀ, ਸਾਂਝਾ ਕੀਤਾ ਵੀਡੀਓ

ਇਸ ਗੀਤ ਦੇ ਬੋਲ ਖੁਦ ਸੋਨੂੰ ਢਿੱਲੋਂ ਨੇ ਲਿਖੇ ਨੇ ਤੇ ਵੀਡੀਓ ਵੀ ਖੁਦ ਉਨ੍ਹਾਂ ਨੇ ਤਿਆਰ ਕੀਤਾ ਹੈ। ਅਮਦਾਦ ਅਲੀ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਇਹ ਗੀਤ ਟੀ-3 ਰਿਕਾਰਡਜ਼ ਦੇ ਲੇਬਲ ਹੇਠ 15 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਸੋਨੂੰ ਢਿੱਲੋਂ ਇਸ ਤੋਂ ਪਹਿਲਾਂ ਵੀ ਸ਼ਰਾਦ, ਚੱਕਲੈ ਗਰੀਬ ਨੂੰ, ਚੱਲਦੇ ਟੱਰਕ ਵਰਗੇ ਕਈ ਵਧੀਆ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਦਰਸ਼ਕਾਂ ਵੱਲੋਂ ਸਾਰੇ ਹੀ ਗੀਤਾਂ ਨੂੰ ਚੰਗਾ ਹੁੰਗਾਰਾ ਮਿਲਦਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network