ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਘਰ ਪਰਤੇ ਕਈ ਭਾਰਤੀ ਵਿਦਿਆਰਥੀ

written by Pushp Raj | March 07, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਰੀਲ ਲਾਈਫ ਵਿੱਚ ਭਾਵੇਂ ਕਈ ਵਾਰ ਵਿਲੇਨ ਦਾ ਕਿਰਦਾਰ ਅਦਾ ਕਰ ਚੁੱਕੇ ਹਨ, ਪਰ ਰੀਅਲ ਲਾਈਫ ਵਿੱਚ ਸੋਨੂੰ ਸੂਦ ਇੱਕ ਰੀਅਲ ਹੀਰੋ ਹਨ। ਕੋਰੋਨਾ ਕਾਲ ਦੇ ਵਿੱਚ ਲੋੜਵੰਦਾਂ ਦੀ ਮਦਦ ਕਰਕੇ ਸੋਨੂੰ ਸੂਦ ਨੇ ਲੋਕਾਂ ਦਾ ਦਿੱਲ ਜਿੱਤ ਲਿਆ। ਇੱਕ ਵਾਰ ਫੇਰ ਸੋਨੂੰ ਸੂਦ ਯੂਕਰਨੇ ਤੇ ਰੂਸ ਵਿਚਾਲੇ ਜੰਗ ਦੇ ਮੁਸ਼ਕਿਲ ਹਲਾਤਾਂ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਲਿਆਉਣ ਲਈ ਭਾਰਤ ਸਰਕਾਰ ਦੀ ਮਦਦ ਕਰ ਰਹੇ ਹਨ।

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇੱਕ ਹਫ਼ਤੇ ਦੇ ਵਿੱਚ ਇਸ ਜੰਗ ਦੇ ਮਾੜੇ ਪ੍ਰਭਾਵ ਪੂਰੀ ਦੁਨੀਆ ਵਿੱਚ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਅਜਿਹੇ ਵੀਡੀਓਜ਼ ਸਾਹਮਣੇ ਆ ਰਹੇ ਹਨ ਜੋ ਕਿ ਉਥੇ ਫਸੇ ਭਾਰਤੀ ਵਿਦਿਆਰਥੀਆਂ ਤੇ ਪਰਿਵਾਰਾਂ ਦੀ ਮਾੜੇ ਹਲਾਤਾਂ ਨੂੰ ਦਰਸਾਉਂਦੇ ਹਨ। ਯੂਕਰੇਨ ਵਿੱਚ ਫਸੇ ਕਈ ਭਾਰਤੀ ਵਿਦਿਆਰਥੀਆਂ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਸੀ।
ਭਾਰਤੀ ਸਰਕਾਰ ਨੇ ਆਪਰੇਸ਼ਨ ਗੰਗਾ ਤਹਿਤ 8 ਮਾਰਚ ਤੱਕ ਯੂਕਰੇਨ ਤੋਂ 6,300 ਭਾਰਤੀਆਂ ਨੂੰ ਵਾਪਸ ਲਿਆਉਣ ਦਾ ਟੀਚਾ ਰੱਖਿਆ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ ਇਸ ਉਪਰਾਲੇ ਵਿੱਚ ਸ਼ਾਮਲ ਹੋ ਗਏ ਹਨ।

ਆਪਰੇਸ਼ਨ ਗੰਗਾ ਤਹਿਤ 8 ਮਾਰਚ ਤੱਕ ਯੂਕਰੇਨ ਤੋਂ 6,300 ਭਾਰਤੀਆਂ ਨੂੰ ਵਾਪਸ ਲਿਆਉਣ ਦਾ ਸਰਕਾਰ ਦਾ ਟੀਚਾ ਹੈ, ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਹੁਣ ਇਸ ਪਹਿਲਕਦਮੀ ਦੀ ਸਹਾਇਤਾ ਲਈ ਬਲਾਂ ਵਿੱਚ ਸ਼ਾਮਲ ਹੋ ਗਏ ਹਨ।

ਇਸ ਦੌਰਾਨ ਸੋਨੂੰ ਸੂਦ ਭਾਰਤੀਆਂ ਲਈ ਹਰ ਪਲ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹਨ। ਇਸ ਦੇ ਨਾਲ-ਨਾਲ ਸੋਨੂੰ ਸੂਦ ਆਪਣੀ ਟੀਮ ਨਾਲ ਮਿਲ ਕੇ ਉਨ੍ਹਾਂ ਲਈ ਭੋਜਨ ਸਪਲਾਈ ਅਤੇ ਫਲਾਈਟ ਟਿਕਟਾਂ ਦਾ ਪ੍ਰਬੰਧ ਕਰ ਰਹੇ ਹਨ। ਸੋਨੂੰ ਸੂਦ ਨੇ ਫਲਾਈਟ ਟਿਕਟਾਂ ਆਦਿ ਦਾ ਪ੍ਰਬੰਧ ਕਰਕੇ ਕਈ ਭਾਰਤੀ ਵਿਦਿਆਰਥੀਆਂ ਨੂੰ ਵਤਨ ਵਾਪਸੀ ਵਿੱਚ ਮਦਦ ਕੀਤੀ ਹੈ।

ਸੋਨੂੰ ਸੂਦ ਨੇ ਵੀ ਟਵੀਟ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਯੂਕਰੇਨ ਸੰਕਟ ਵਿੱਚ ਭਾਰਤੀਆਂ ਦੀ ਮਦਦ ਕੀਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, "ਯੂਕਰੇਨ ਵਿੱਚ ਸਾਡੇ ਵਿਦਿਆਰਥੀਆਂ ਲਈ ਔਖਾ ਸਮਾਂ ਅਤੇ ਸ਼ਾਇਦ ਮੇਰਾ ਹੁਣ ਤੱਕ ਦਾ ਸਭ ਤੋਂ ਔਖਾ ਕੰਮ ਹੈ। ਖੁਸ਼ਕਿਸਮਤੀ ਨਾਲ ਅਸੀਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਰਹੱਦ ਪਾਰ ਕਰਵਾ ਕੇ ਸੁਰੱਖਿਅਤ ਖੇਤਰ ਵਿੱਚ ਜਾਣ ਵਿੱਚ ਮਦਦ ਕਰਨ ਵਿੱਚ ਕਾਮਯਾਬ ਰਹੇ। ਆਓ ਕੋਸ਼ਿਸ਼ ਜਾਰੀ ਰੱਖੀਏ। ਉਨ੍ਹਾਂ ਨੂੰ ਸਾਡੀ ਲੋੜ ਹੈ। ਧੰਨਵਾਦ @eoiromania @IndiaInPoland @meaindia ਤੁਹਾਡੀ ਤੁਰੰਤ ਮਦਦ ਲਈ। ਜੈ ਹਿੰਦ।"

ਹੋਰ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਸੋਨੂੰ ਸੂਦ ਜਾਹਿਰ ਕੀਤੀ ਚਿੰਤਾ, ਆਖੀ ਇਹ ਗੱਲ...

ਭਾਰਤੀਆਂ ਦੀ ਮਦਦ ਕਰਨ ਲਈ ਸੋਸ਼ਲ ਮੀਡੀਆ 'ਤੇ ਅਦਾਕਾਰ ਸੋਨੂੰ ਸੂਦ ਦੀ ਤਾਰੀਫ ਹੋ ਰਹੀ ਹੈ। ਇਸ ਤੋਂ ਇਲਾਵਾ ਵਤਨ ਵਾਪਸੀ ਕਰਨ ਵਾਲੇ ਕਈ ਵਿਦਿਆਰਥੀਆਂ ਨੇ ਸੋਨੂੰ ਸੂਦ ਤੇ ਭਾਰਤੀ ਸਰਕਾਰ ਨੂੰ ਧੰਨਵਾਦ ਕਿਹਾ ਹੈ। ਅਜਿਹੇ 'ਚ ਸੋਨੂੰ ਸੂਦ ਦੇ ਫੈਨਜ਼ ਲਗਾਤਾਰ ਉਨ੍ਹਾਂ ਸੋਸ਼ਲ ਵਰਕ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ।

You may also like