ਪੰਜਾਬ ਦਾ ਗੱਭਰੂ ਸੋਨੂੰ ਸੂਦ ਇੱਕ ਵਾਰ ਫਿਰ ਬਣੇ ਮਸੀਹਾ, ਫਿਲੀਪੀਨਸ ‘ਚ ਫਸੇ ਭਾਰਤੀਆਂ ਦੀ ਹੋਈ ਘਰ ਵਾਪਸੀ

Written by  Lajwinder kaur   |  August 09th 2020 05:14 PM  |  Updated: August 09th 2020 05:14 PM

ਪੰਜਾਬ ਦਾ ਗੱਭਰੂ ਸੋਨੂੰ ਸੂਦ ਇੱਕ ਵਾਰ ਫਿਰ ਬਣੇ ਮਸੀਹਾ, ਫਿਲੀਪੀਨਸ ‘ਚ ਫਸੇ ਭਾਰਤੀਆਂ ਦੀ ਹੋਈ ਘਰ ਵਾਪਸੀ

ਬਾਲੀਵੁੱਡ ਹੀਰੋ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਆਏ ਦਿਨ ਸੋਨੂੰ ਸੂਦ ਕੁਝ ਅਜਿਹਾ ਕੰਮ ਕਰ ਰਹੇ ਨੇ ਜਿਸ ਕਰਕੇ ਹਰ ਪਾਸੇ ਉਹਨਾਂ ਦੀ ਹੀ ਚਰਚਾ ਹੋ ਰਹੀ ਹੈ । ਲਾਕਡਾਊਨ ਦੌਰਾਨ ਭਾਰਤ ਦੇ ਕੋਨੇ-ਕੋਨੇ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਹੋਮ ਟਾਊਨ ਪਹੁੰਚਣ ਦੇ ਬਾਅਦ ਹੁਣ ਵਿਦੇਸ਼ ਤੋਂ ਲੋਕਾਂ ਨੂੰ ਘਰ ਵਾਪਸ ਲਿਆਉਣ ਦਾ ਕੰਮ ਕਰ ਰਹੇ ਨੇ ।

ਇਸ ਲਈ ਸੋਨੂੰ ਸੂਦ ਨੇ ਸਪਾਈਸ ਜੈੱਟ ਦੇ ਨਾਲ ਹੱਥ ਮਿਲਾਇਆ ਹੈ । ਇਸ ਦੇ ਜ਼ਰੀਏ ਉਹ ਹਵਾਈ ਜਹਾਜ਼ ਨਾਲ ਵਿਦੇਸ਼ 'ਚ ਫਸੇ ਲੋਕਾਂ ਨੂੰ ਘਰ ਲੈ ਕੇ ਆ ਰਹੇ ਹਨ । ਸੋਨੂੰ ਸੂਦ ਇਸ ਤੋਂ ਪਹਿਲਾਂ ਕਿਗਿਰਸਤਾਨ 'ਚ ਫਸੇ ਮੈਡੀਕਲ ਵਿਦਿਆਰਥੀ ਨੂੰ ਵਾਪਸ ਲਿਆ ਚੁੱਕੇ ਹਨ । ਹੁਣ ਉਹ ਫਿਲੀਪੀਨਸ 'ਚ ਫਸੇ ਲੋਕਾਂ ਨੂੰ ਭਾਰਤ ਲਿਆ ਰਹੇ ਹਨ ।

ਸੋਨੂੰ ਸੂਦ ਨੇ ਟਵੀਟ ਉੱਤੇ ਜਾਣਕਾਰੀ ਦਿੱਤੀ ਹੈ,  ਉਨ੍ਹਾਂ ਨੇ ਫਿਲੀਪੀਨਸ ਤੋਂ ਆਏ ਲੋਕਾਂ ਦੀਆਂ ਤਸਵੀਰਾਂ ਨੂੰ ਰੀ-ਟਵੀਟ ਕੀਤੀਆਂ ਨੇ । ਇਨ੍ਹਾਂ ਤਸਵੀਰਾਂ 'ਚ ਕਈ ਸਾਰੇ ਲੋਕ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਟਵਿੱਟਰ ‘ਤੇ ਲਿਖਿਆ, ‘ਤੁਹਾਨੂੰ ਸਾਰਿਆਂ ਨੂੰ ਭਾਰਤ ਵਾਪਸ ਲਿਆ ਕੇ ਕਾਫ਼ੀ ਖੁਸ਼ ਹਾਂ । ਮਿਸ਼ਨ ਫਿਲੀਪੀਨਸ ਦਾ ਪਹਿਲਾਂ ਪੜਾਅ ਪੂਰਾ ਹੋਇਆ ਹੈ । ਹੁਣ ਦੂਜਾ ਪੜਾਅ ਸ਼ੁਰੂ ਹੋਵੇਗਾ, 'ਜੈ ਹਿੰਦ'।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network