ਪੰਜਾਬ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣਗੇ ਸੋਨੂੰ ਸੂਦ, ਕਿਹਾ ਜਲਦ ਕਰਨਗੇ ਪਾਰਟੀ ਦਾ ਐਲਾਨ

written by Pushp Raj | January 03, 2022

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਕਿਸੇ ਨਾ ਕਿਸੇ ਕਾਰਨਾਂ ਨਾਲ ਚਰਚਾ 'ਚ ਰਹਿੰਦੇ ਹਨ। ਭਾਵੇਂ ਉਹ ਲੋੜਵੰਦਾਂ ਦੀ ਮਦਦ ਕਰਨਾ ਹੋਵੇ ਜਾਂ ਸੋਸ਼ਲ ਮੀਡੀਆ 'ਤੇ ਕੁਝ ਨਵਾਂ ਸਾਂਝਾ ਕਰਨਾ ਹੋਵੇ।
ਦੱਸ ਦਈਏ ਕੀ ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦਰ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਜਲਦ ਸੋਨੂੰ ਸੂਦ ਕਿਸੇ ਸਿਆਸੀ ਪਾਰਟੀ 'ਚ ਸ਼ਮੂਲੀਅਤ ਕਰ ਸਕਦੇ ਹਨ।

SONU SOOD PIC 1 image source instagram

ਪੰਜਾਬ ਵਿੱਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੋਨੂੰ ਸੂਦ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਤੇ ਉਨ੍ਹਾਂ ਦਾ ਪਰਿਵਾਰ ਅਗਲੇ ਕੁਝ ਦਿਨਾਂ ਵਿੱਚ ਚੋਣ ਰਣਨੀਤੀ ਦੇ ਨਾਲ-ਨਾਲ ਪਾਰਟੀ ਦਾ ਐਲਾਨ ਕਰਨਗੇ। ਇਸ ਤੋਂ ਪਹਿਲਾਂ ਸੋਨੂੰ ਦੀ ਭੈਣ ਮਾਲਵਿਕਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਹਿੱਸਾ ਲੈਣ ਦਾ ਐਲਾਨ ਕਰ ਚੁੱਕੀ ਹੈ।

ਆਪਣੀ ਪ੍ਰੈਸ ਕਾਨਫਰੰਸ ਦੇ ਦੌਰਾਨ ਸੋਨੂੰ ਨੇ ਦੱਸਿਆ ਕਿ ਉਹ ਆਪਣੇ ਜਨਮ ਸਥਾਨ ਯਾਨੀ ਕਿ ਮੋਗਾ ਸ਼ਹਿਰ ਦੇ ਲਈ ਸ਼ੁਰੂ ਤੋਂ ਹੀ ਕੰਮ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਸੋਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਲੋਕਾਂ ਨੂੰ ਵੋਟ ਦੇਣ ਤਾਂ ਜੋ ਚੰਗੀ ਸਰਕਾਰ ਆਵੇ ਜੋ ਕਿ ਲੋਕ ਭਲਾਈ ਦੇ ਕੰਮ ਕਰ ਸਕੇ।

SONU SOOD PIC D2 image From Google

ਹੋਰ ਪੜ੍ਹੋ : ਪਤੀ ਵਿੱਕੀ ਕੌਸ਼ਲ ਨੂੰ ਏਅਰਪੋਰਟ ਛੱਡਣ ਪਹੁੰਚੀ ਕੈਟਰੀਨਾ ਕੈਫ, ਫੈਨਜ਼ ਨੇ ਕਿਹਾ ਬਾਕਮਾਲ ਜੋੜੀ
ਹਾਲ ਹੀ ਵਿੱਚ ਸੋਨੂੰ ਸੂਦ ਨੇ 4 ਜਨਵਰੀ ਨੂੰ ਗਰੀਬ ਤੇ ਲੋੜਵੰਦ ਕੁੜੀਆਂ ਨੂੰ ਸਾਈਕਲ ਵੰਡਣ ਦਾ ਵੀ ਐਲਾਨ ਕੀਤਾ ਹੈ। ਸੋਨੂੰ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਕੂਲੀ ਬੱਚਿਆਂ ਨੂੰ ਪੈਦਲ ਸਕੂਲ ਜਾਂਦੇ ਵੇਖਿਆ ਤਾਂ ਉਨ੍ਹਾਂ ਨੂੰ ਬੁਰਾ ਲੱਗਾ। ਫਿਲਹਾਲ ਸੋਨੂੰ ਸੂਦ ਨੇ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਕਿ ਉਹ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਫੇਰ ਆਪਣੀ ਨਵੀਂ ਪਾਰਟੀ ਬਨਾਉਣਗੇ।

ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੁਸ਼ਕਲ ਦੌਰ ਵਿੱਚ ਸੋਨੂੰ ਸੂਦ ਨੇ ਲੋੜਵੰਦਾਂ ਤੇ ਗਰੀਬ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੇ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਵਿੱਚ ਅਜਿਹੇ ਨੇਤਾ ਦਾ ਅਕਸ ਵੇਖਿਆ ਜੋ ਲੋਕਾਂ ਦੇ ਲਈ ਕੰਮ ਕਰਦਾ ਹੈ।

You may also like