ਸੋਨੂੰ ਸੂਦ ਪਹੁੰਚੇ ਪੰਜਾਬ ਦੇ ਖੇਤਾਂ ‘ਚ ਅਤੇ ਦੱਸਿਆ ਗੁੜ ਬਨਾਉਣ ਦਾ ਤਰੀਕਾ, ਵੇਖੋ ਵੀਡੀਓ

Written by  Shaminder   |  December 27th 2021 11:48 AM  |  Updated: December 27th 2021 11:48 AM

ਸੋਨੂੰ ਸੂਦ ਪਹੁੰਚੇ ਪੰਜਾਬ ਦੇ ਖੇਤਾਂ ‘ਚ ਅਤੇ ਦੱਸਿਆ ਗੁੜ ਬਨਾਉਣ ਦਾ ਤਰੀਕਾ, ਵੇਖੋ ਵੀਡੀਓ

ਸੋਨੂੰ ਸੂਦ (Sonu Sood ) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ । ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)  ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਗੰਨਾ (Jaggery) ਪੀੜਨ ਵਾਲੇ ਦੇ ਕੋਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਗੁੜ ਬਨਾਉਣ ਦੇ ਤਰੀਕੇ ਨੂੰ ਦੱਸ ਰਹੇ ਹਨ ਕਿ ਗੁੜ ਕਿਵੇਂ ਤਿਆਰ ਕੀਤਾ ਜਾਂਦਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

sonu sood , image From instagram

ਹੋਰ ਪੜ੍ਹੋ : ਸੱਪ ਦੇ ਡੱਸਣ ਤੋਂ ਬਾਅਦ ਬਰਥਡੇ ‘ਤੇ ਸਲਮਾਨ ਖ਼ਾਨ ਮੀਡੀਆ ਦੇ ਸਾਹਮਣੇ ਆਏ, ਵੀਡੀਓ ਹੋ ਰਿਹਾ ਵਾਇਰਲ

ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ । ਲਾਕਡਾਊਨ ਦੇ ਦੌਰਾਨ ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਸੀ ਅਤੇ ਹਰ ਉਸ ਸ਼ਖਸ ਕੋਲ ਲੋੜੀਂਦਾ ਸਮਾਨ ਮੁੱਹਈਆ ਕਰਵਾਇਆ ਸੀ ।

Sonu Sood image From instagram

ਜਿਸ ਦੀ ਲੋੜ ਕਿਸੇ ਨੂੰ ਸੀ, ਇਹੀ ਨਹੀਂ ਲਾਕਡਾਊਨ ਤੋਂ ਬਾਅਦ ਵੀ ਉਹ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਉਂਦੇ ਰਹੇ ਹਨ । ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਦੇ ਨਾਲ ਹੀ ਸਾਊਥ ਸਿਨੇਮਾ ‘ਚ ਵੀ ਉਨ੍ਹਾਂ ਦੀ ਵੱਖਰੀ ਪਛਾਣ ਹੈ । ਉਨ੍ਹਾ ਨੇ ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਆਪਣੀ ਅਸਲ ਜ਼ਿੰਦਗੀ ‘ਚ ਉਹ ਇੱਕ ਬਿਹਤਰੀਨ ਇਨਸਾਨ ਹਨ । ਰੀਲ ਲਾਈਫ ਦਾ ਇਹ ਹੀਰੋ ਅਸਲ iੰਜ਼ੰਦਗੀ ‘ਚ ਵੀ ਹੀਰੋ ਹੈ । ਸੋਨੂੰ ਸੂਦ ਬੇਸ਼ੱਕ ਮੁੰਬਈ ‘ਚ ਰਹਿੰਦੇ ਹਨ, ਪਰ ਉਹ ਦਿਲੋਂ ਪੰਜਾਬ ਦੇ ਨਾਲ ਜੁੜੇ ਹੋਏ ਹਨ ਅਤੇ ਅਕਸਰ ਪੰਜਾਬ ਆ ਕੇ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹਨ । ਜਿਸ ਦੀਆਂ ਉੇਹ ਵੀਡੀਓ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

 

View this post on Instagram

 

A post shared by Sonu Sood (@sonu_sood)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network