ਸੋਨੂੰ ਸੂਦ ਨੇ ਟ੍ਰੈਫਿਕ ਸਿਗਨਲ 'ਤੇ ਸਮਾਨ ਵੇਚਣ ਵਾਲੇ ਬੱਚਿਆਂ ਨਾਲ ਕੀਤੀ ਮਸਤੀ,ਚੰਗੇ ਭਵਿੱਖ ਲਈ ਕੀਤੀ ਪ੍ਰਾਰਥਨਾ

Written by  Shaminder   |  October 01st 2019 12:43 PM  |  Updated: October 01st 2019 12:43 PM

ਸੋਨੂੰ ਸੂਦ ਨੇ ਟ੍ਰੈਫਿਕ ਸਿਗਨਲ 'ਤੇ ਸਮਾਨ ਵੇਚਣ ਵਾਲੇ ਬੱਚਿਆਂ ਨਾਲ ਕੀਤੀ ਮਸਤੀ,ਚੰਗੇ ਭਵਿੱਖ ਲਈ ਕੀਤੀ ਪ੍ਰਾਰਥਨਾ

ਅਦਾਕਾਰ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਟ੍ਰੈਫਿਕ ਲਾਈਟਸ 'ਤੇ ਖੜੇ ਹੋਏ ਨਜ਼ਰ ਆ ਰਹੇ ਨੇ । ਉਹ ਟ੍ਰੈਫਿਕ ਲਾਈਟਸ 'ਤੇ ਖੜੇ ਅਤੇ ਸਮਾਨ ਵੇਚ ਰਹੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਬੱਚਿਆਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਬੱਚਿਆਂ ਨੂੰ ਪੁੱਛਦੇ ਨੇ ਕਿ ਉਹ ਕੀ ਵੇਚ ਰਿਹਾ ਹੈ ਤਾਂ ਬੱਚਾ ਅੱਗੋਂ ਕਹਿੰਦਾ ਹੈ ਕਿ ਉਹ ਰੋਜ਼ ਯਾਨੀ ਕਿ ਗੁਲਾਬ ਵੇਚ ਰਿਹਾ ਹੈ ।

ਹੋਰ ਵੇਖੋ:ਸੋਨੂੰ ਸੂਦ ਦੀ ਭਤੀਜੀ ਨੇ ਦੱਸਿਆ ਹੋਟਲ ਵਾਲੇ ਕਿਉਂ ਨਹੀਂ ਕਰਦੇ ਉਸ ਦੇ ਕਮਰੇ ਦਾ ਏ.ਸੀ.ਠੀਕ

https://www.instagram.com/p/B29IYWKgZLp/

ਇਸ ਤੇ ਸੋਨੂੰ ਰੋਜ਼ ਹਰ ਰੋਜ਼ ਵੇਚਦਾ ਹੈ । ਫਿਰ ਉਹ ਦੂਜੇ ਬੱਚੇ ਨਾਲ ਵੀ ਗੱਲਬਾਤ ਕਰਦੇ ਨੇ ਅਤੇ ਪੁੱਛਦੇ ਹਨ ਕਿ ਉਸ ਨੇ ਕਿੰਨੇ ਪੈੱਨ ਵੇਚੇ ਹਨ । ਇਸ ਤੇ ਬੱਚਾ ਦੱਸਦਾ ਹੈ ਕਿ ਉਹ ਪੰਜ ਪੈੱਨ ਹੁਣ ਤੱਕ ਵੇਚ ਚੁੱਕੇ ਨੇ।ਇਸ 'ਤੇ ਬੱਚਾ ਕਹਿੰਦਾ ਹੈ ਕਿ ਉਹ ਹੁਣ ਤੱਕ ਪੰਜ ਪੈੱਨ ਵੇਚ ਚੁੱਕਿਆ ਹੈ ਇਸ 'ਤੇ ਦੂਜਾ ਬੱਚਾ ਕਹਿੰਦਾ ਹੈ ਕਿ ਇਸ ਤੋਂ ਬਾਅਦ ਇਹ ਸਕੂਲ ਪੜ੍ਹਨ ਲਈ ਜਾਵੇਗਾ।

https://www.instagram.com/p/B28Y1r1gJdF/

ਜਿਸ 'ਤੇ ਅਦਾਕਾਰ ਸੋਨੂੰ ਸੂਦ ਉਸ ਦੇ ਸਕੂਲ ਦਾ ਨਾਂਅ ਪੁੱਛਦੇ ਹਨ ਅਤੇ ਇਸ ਦੇ ਨਾਲ ਹੀ ਪੁੱਛਦੇ ਹਨ ਕਿ ਉਹ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹਨ।ਜਿਸ ਤੋਂ ਬਾਅਦ ਬੱਚਾ ਕਹਿੰਦਾ ਹੈ ਕਿ ਭਗਵਾਨ ਦੀ ਇੱਛਾ ਹੈ ।

https://www.instagram.com/p/B2VrfW1gVEM/

ਜਿਸ 'ਤੇ ਸੋਨੂੰ ਕਹਿੰਦੇ ਹਨ ਕਿ ਭਗਵਾਨ ਦੀ ਨਹੀਂ ਜੋ ਤੇਰੀ ਇੱਛਾ ਹੈ ਉਹੀ ਬਣਂੇਗਾ। ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਨੇ ਲਿਖਿਆ ਕਿ ਆਪਣੇ ਸੁਫ਼ਨਿਆਂ ਨੂੰ ਕਦੇ ਵੀ ਮਰਨ ਨਾਂ ਦਿਓ। ਹਰ ਟ੍ਰੈਫਿਕ ਸਿਗਨਲ ਦੀ ਇੱਕ ਕਹਾਣੀ ਹੈ…ਹਰ ਟ੍ਰੈਫਿਕ ਸਿਗਨਲ ਦਾ ਇੱਕ ਸੁਫ਼ਨਾ ਹੁੰਦਾ ਹੈ ,ਮੈਂ ਬਸ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਹਮੇਸ਼ਾ ਹਰੀ ਰੌਸ਼ਨੀ ਮਿਲੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network