ਸੋਨੂੰ ਸੂਦ ਨੇ ਵੀਡੀਓ ਕੀਤਾ ਸਾਂਝਾ, ਕਿਹਾ ਵਿਆਹਾਂ ਲਈ ਕਰੋ ਤੁਰੰਤ ਸੰਪਰਕ

Reported by: PTC Punjabi Desk | Edited by: Shaminder  |  April 16th 2021 02:05 PM |  Updated: April 16th 2021 02:05 PM

ਸੋਨੂੰ ਸੂਦ ਨੇ ਵੀਡੀਓ ਕੀਤਾ ਸਾਂਝਾ, ਕਿਹਾ ਵਿਆਹਾਂ ਲਈ ਕਰੋ ਤੁਰੰਤ ਸੰਪਰਕ

ਅਦਾਕਾਰ ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਸੋਨੂੰ ਸੂਦ ਬੈਂਡ ਵਜਾਉਂਦੇ ਹੋਏ ਵਿਖਾਈ ਦੇ ਰਹੇ ਹਨ ।

Image From Sonu Sood's Instagram

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਲਈ ਲਿਖੀ ਖ਼ਾਸ ਗੱਲ

sonu sood Image From Sonu Sood's Instagram

ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਕਿ ਬੈਂਡ ਵਾਲਾ ਵਿਆਹਾਂ ਲਈ ਤੁਰੰਤ ਸੰਪਰਕ ਕਰੋ।ਵੀਡੀਓ ਦੀ ਸ਼ੁਰੂਆਤ ‘ਚ ਸੋਨੂੰ ਸੂਦ ਕਹਿੰਦੇ ਹਨ ਕਿ ਬੌਸ ਕਦੇ ਵੀ ਵਿਆਹ ਕਰਵਾਉਣਾ ਹੋਵੇ ਤਾਂ ਸਾਡਾ ਬੈਂਡ ਬਹੁਤ ਜ਼ਬਰਦਸਤ ਹੈ।

Image From Sonu Sood's Instagram

ਤੁਸੀਂ ਸਭ ਲੋਕ ਪਲੀਜ਼ ਸਾਨੂੰ ਜੁਆਇਨ ਕਰੋ, ਮੇਰੇ ਨਾਲ ਸੁਰੇਸ਼ ਅਤੇ ਵਾਸੂ ਹਨ । ਦੱਸ ਦਈਏ ਕਿ ਸੋਨੂੰ ਸੂਦ ਸਮਾਜ ਪ੍ਰਤੀ ਸੇਵਾ ਲਈ ਜਾਣੇ ਜਾਂਦੇ ਹਨ ਅਤੇ ਲਾਕਡਾਊਨ ਦੌਰਾਨ ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਸੀ ।ਜਿਸ ਕਾਰਨ ਲੋਕਾਂ ‘ਚ ਉਹ ਇਕ ਮਸੀਹਾ ਵਾਂਗ ਜਾਣੇ ਜਾਂਦੇ ਹਨ ।

 

View this post on Instagram

 

A post shared by Sonu Sood (@sonu_sood)


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network