ਸੋਨੂੰ ਸੂਦ ਨੇ ਫੈਨਜ਼ ਨਾਲ ਸ਼ੇਅਰ ਕੀਤੀ ਆਪਣੇ ਅਡਵਾਂਸ ਟ੍ਰੈਕਟਰ ਦੀ ਵੀਡੀਓ

written by Pushp Raj | December 08, 2021

ਬਾਲੀਵੁੱਡ ਦੇ ਵਿਲੇਨ ਤੇ ਲੋਕਾਂ ਦੇ ਦਿਲਾਂ ਦੇ ਹੀਰੋ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹਨ। ਸੋਨੂੰ ਸੂਦ ਸੋਸ਼ਲ ਮੀਡੀਆ ਰਾਹੀਂ ਸਮਾਜਿਕ ਭਲਾਈ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ ਹਨ।

ਸੋਨੂੰ ਸੂਦ ਜਿਥੇ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਰਹਿੰਦੇ ਹਨ, ਉੱਥੇ ਹੀ ਉਹ ਆਪਣੇ ਫੈਨਜ਼ ਦੇ ਨਾਲ ਵੀ ਸੋਸ਼ਲ ਮੀਡੀਆ ਰਾਹੀਂ ਰੁਬਰੂ ਹੁੰਦੇ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਕੇ ਹੋਰਨਾਂ ਲੋਕਾਂ ਨੂੰ ਵੀ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕਰਦੇ ਹਨ।

sonu sood image from twitter

ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਪੰਜਾਬ ਦੀ ਹੈ। ਇਸ ਵੀਡੀਓ ਵਿੱਚ ਸੋਨੂੰ ਸੂਦ ਇੱਕ ਟ੍ਰੈਕਟਰ ਦੇ ਸਾਹਮਣੇ ਖੜ੍ਹੇ ਹਨ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਕਹਿ ਰਹੇ ਹਨ,ਕਿ ਇਹ ਉਨ੍ਹਾਂ ਦਾ ਅਡਵਾਂਸ ਟੈਕਨੌਲਜੀ ਵਾਲਾ ਟ੍ਰੈਕਟਰ ਹੈ। ਅੱਜ ਜਿਥੇ ਇੱਕ ਬਟਨ ਦੇ ਨਾਲ ਗੱਡੀਆਂ ਸਟਾਰਟ ਹੁੰਦੀਆਂ ਹਨ, ਉਥੇ ਹੀ ਇਹ ਟ੍ਰੈਕਟਰ ਵੀ ਦੇਸੀ ਜੁਗਾੜ ਨਾਲ ਸ਼ੁਰੂ ਹੁੰਦਾ ਹੈ। ਇਸ ਟ੍ਰੈਕਟਰ ਦਾ ਬਟਨ ਇਸ ਪੁੱਲ੍ਹੀ ਯਾਨੀ ਕਿ ਲੋਹੇ ਦੀ ਪੱਤੀ ਨਾਲ ਬਣੀ ਇੱਕ ਗਰਾਰੀ ਦੇ ਵਿੱਚ ਹੈ। ਪਹਿਲਾਂ ਇੱਕ ਰੱਸੀ ਲਵੋ ਤੇ ਇਸ ਉੱਤੇ ਘੁੰਮਾਂ ਕੇ ਟਾਈਟ ਤਰੀਕੇ ਨਾਲ ਬੰਨ ਲਓ ਤੇ ਇਸ ਨੂੰ ਜ਼ੋਰ ਲਾ ਕੇ ਖਿੱਚੋ ਤਾਂ ਟ੍ਰੈਕਟਰ ਸਟਾਰਟ ਹੋ ਜਾਵੇਗਾ।Sonu Sood new video

ਇਸ ਵੀਡੀਓ ਵਿੱਚ ਸੋਨੂੰ ਨੇ ਆਪਣੇ ਫੈਨਜ਼ ਦੇ ਲਈ ਇੱਕ ਵਰਕਰ ਦੀ ਮਦਦ ਨਾਲ ਟਰੈਕਟਰ ਸਟਾਰਟ ਕਰਕੇ ਵੀ ਵਿਖਾਇਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਕੈਪਸ਼ਨ ਦਿੱਤਾ ਹੈ, " ਮੇਰੇ ਕੋਲ ਹੁਣ ਤੱਕ ਦਾ ਸਭ ਤੋਂ ਅਡਵਾਂਸ ਟੈਕਨੌਲਜੀ ਵਾਲਾ ਟਰੈਕਟਰ ਹੈ। ਆਟੋਸਟਾਰਟ ਤਕਨਾਲੋਜੀ ਹੈ ਅਤੇ ਹਰ ਕਿਸੇ ਲਈ ਇਸ ਦੀ ਸਵਾਰੀ ਮੁਫ਼ਤ ਹੈ।"

sonu sood tractor image from twitter

 

ਫੈਨਜ਼ ਵੱਲੋਂ ਸੋਨੂੰ ਸੂਦ ਦੀ ਇਹ ਵੀਡੀਓ ਬੇਹੱਦ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਵੀਡੀਓ ਨੂੰ 16 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

ਹੋਰ ਪੜ੍ਹੋ : ਸ਼ਾਹਿਦ ਕਪੂਰ ਨੇ ਸ਼ੇਅਰ ਕੀਤਾ ਫ਼ਿਲਮ ਜਰਸੀ ਦੇ ਦੂਜੇ ਗੀਤ ਦਾ ਪੋਸਟਰ

sonu sood pics image from google

ਦੱਸਣਯੋਗ ਹੈ ਕਿ ਭਾਵੇਂ ਸੋਨੂੰ ਸੂਦ ਬਾਲੀਵੁੱਡ ਤੇ ਟੌਲੀਵੁੱਡ ਦੀਆਂ ਫਿਲਮਾਂ ਵਿੱਚ ਜ਼ਿਆਦਾਤਰ ਵਿਲੇਨ ਦਾ ਕਿਰਦਾਰ ਅਦਾ ਕੀਤਾ ਹੈ, ਪਰ ਕੋਰੋਨਾ ਕਾਲ ਵਿੱਚ ਲੋੜਵੰਦਾਂ ਦੀ ਮਦਦ ਕਰਕੇ ਸੋਨੂੰ ਸੂਦ ਲੋਕਾਂ ਦੇ ਹੀਰੋ ਬਣ ਗਏ ਹਨ। ਲੋਕਾਂ ਨੇ ਉਨ੍ਹਾਂ ਨੂੰ ਭਰਪੂਰ ਪਿਆਰ ਦਿੱਤਾ। ਫਿਲਹਾਲ ਅਜੇ ਵੀ ਸੋਨੂੰ ਸੂਦ ਤੇ ਉਨ੍ਹਾਂ ਦੀ ਟੀਮ ਲੋੜਵੰਦਾਂ ਤੇ ਗਰੀਬ ਲੋਕਾਂ ਲਈ ਮੁਫ਼ਤ ਸੇਵਾ ਕਰ ਰਹੀ ਹੈ।

ਹੋਰ ਪੜ੍ਹੋ : ਮਾਂ ਬਣਨ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਸ਼ੇਅਰ ਕੀਤੀ ਨਵਜੰਮੇ ਬੱਚੇ ਨਾਲ ਪਹਿਲੀ ਤਸਵੀਰ, ਮਾਂ ਬਣਨ ਦੇ ਅਹਿਸਾਸ ਨੂੰ ਕੀਤਾ ਸਾਂਝਾ

You may also like