ਸ਼ਾਹਿਦ ਕਪੂਰ ਨੇ ਸ਼ੇਅਰ ਕੀਤਾ ਫ਼ਿਲਮ ਜਰਸੀ ਦੇ ਦੂਜੇ ਗੀਤ ਦਾ ਪੋਸਟਰ

written by Pushp Raj | December 07, 2021

ਸ਼ਾਹਿਦ ਕਪੂਰ ਸਟਾਰਰ ਫ਼ਿਲਮ ਜਰਸੀ 31 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਸ਼ਾਹਿਦ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਇੱਕ ਸਪੋਰਟਸ ਤੇ ਅਧਾਰਿਤ ਡਰਾਮਾ ਫ਼ਿਲਮ ਹੈ ਅਤੇ ਭਲਕੇ ਇਸ ਫ਼ਿਲਮ ਦਾ ਦੂਜਾ ਗੀਤ "ਮਾਹੀਆ ਮੈਨੂੰ" ਰਿਲੀਜ਼ ਹੋਵੇਗਾ।

ਸ਼ਾਹਿਦ ਕਪੂਰ ਨੇ ਇਸ ਫ਼ਿਲਮ ਦੇ ਦੂਜੇ ਗੀਤ "ਮਾਹੀਆ ਮੈਨੂੰ" ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰਦੇ ਹੋਏ ਸ਼ਾਹਿਦ ਕਪੂਰ ਨੇ ਲਿਖਿਆ, " ਇਹ ਗੀਤ ਹਮੇਸ਼ਾ ਮੇਰੇ ਚਿਹਰੇ ਤੇ ਮੁਸਕੁਰਾਹਟ ਲਿਆਉਂਦਾ ਹੈ।" ਇਹ ਸਾਡੀ ਫ਼ਿਲਮ ਦਾ ਦੂਜਾ ਗੀਤ ਹੈ, ਜੋ ਕਿ ਭਲਕੇ ਯਾਨੀ ਕਿ 8 ਦਸੰਬਰ ਨੂੰ ਸਵੇਰੇ 11 ਵਜੇ ਰਿਲੀਜ਼ ਹੋਵੇਗਾ।

Shahid Kapoor and Mrunal Thakur image from google

ਇਹ ਗੀਤ ਇੱਕ ਰੋਮੈਂਟਿਕ ਟਰੈਕ ਹੈ। ਇਸ ਵਿੱਚ ਸ਼ਾਹਿਦ ਦੇ ਨਾਲ ਅਦਾਕਾਰਾ ਮ੍ਰਿਣਾਲ ਠਾਕੁਰ ਵੀ ਨਜ਼ਰ ਆਵੇਗੀ। ਇਸ ਗੀਤ ਦੇ ਪੋਸਟਰ ਵਿੱਚ ਸ਼ਾਹਿਦ ਤੇ ਮ੍ਰਿਣਾਲ ਠਾਕੁਰ ਦਾ ਰੋਮੈਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ।

 

View this post on Instagram

 

A post shared by Shahid Kapoor (@shahidkapoor)

ਇਸ ਦੇ ਨਾਲ ਹੀ ਸ਼ਾਹਿਦ ਕਪੂਰ ਨੇ ਫੈਨਜ਼ ਨੂੰ ਫ਼ਿਲਮ ਜਰਸੀ ਦੀ ਰਿਲੀਜ਼ ਡੇਟ ਬਾਰੇ ਵੀ ਜਾਣਕਾਰੀ ਦਿੱਤੀ। ਸ਼ਾਹਿਦ ਕਪੂਰ ਦੇ ਨਾਲ ਇਸ ਫ਼ਿਲਮ ਵਿੱਚ ਮ੍ਰਿਣਾਲ ਠਾਕੁਰ ਵੀ ਲੀਡ ਰੋਲ 'ਚ ਨਜ਼ਰ ਆਵੇਗੀ।

ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਪਹਿਲਾ ਗੀਤ ਮਹਿਰਮ 2 ਦਸੰਬਰ ਨੂੰ ਰਿਲੀਜ਼ ਹੋ ਚੁੱਕਾ ਹੈ ਜੋ ਕਿ ਇੱਕ ਕ੍ਰਿਕਟਰ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦਾ ਹੈ। ਇਸ ਗੀਤ ਨੂੰ ਬਾਲੀਵੁੱਡ ਦੀ ਪਲੇਅਬੈਕ ਸਿੰਗਰ ਜੋੜੀ ਸਾਚੇਤ ਟੰਡਨ ਤੇ ਪਰੰਪਰਾ ਠਾਕੁਰ ਨੇ ਗਾਇਆ ਹੈ।

 

ਕਬੀਰ ਸਿੰਘ ਦਾ ਦਮਦਾਰ ਕਿਰਦਾਰ ਅਦਾ ਕਰਨ ਵਾਲੇ ਸ਼ਾਹਿਦ ਇਸ ਫ਼ਿਲਮ ਵਿੱਚ ਇੱਕ ਕ੍ਰਿਕਟਰ ਦੀ ਭੂਮਿਕਾ ਅਦਾ ਕਰਨਗੇ। ਇਹ ਫ਼ਿਲਮ ਸਪੋਰਟਸ ਡਰਾਮਾ ਅਤੇ ਇੱਕ ਕ੍ਰਿਕਟਰ ਦੇ ਸੰਘਰਸ਼ੀਲ ਜੀਵਨ ਨੂੰ ਦਰਸਾਉਂਦੀ ਹੈ ਤੇ ਇਸ ਫ਼ਿਲਮ ਨੂੰ ਗੌਤਮ ਤਿੰਨੂਰੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਹੋਰ ਪੜ੍ਹੋ : ਰਾਜਵੀਰ ਜਵੰਦਾ ਨੇ ਫੈਨਜ਼ ਨਾਲ ਸਾਂਝੀ ਕੀਤੀ ਦਿਲਚਸਪ ਪੋਸਟ

ਸ਼ਾਹਿਦ ਕਪੂਰ ਦੇ ਪਿਤਾ ਤੇ ਬਾਲੀਵੁੱਡ ਤੇ ਟੀਵੀ ਜਗਤ ਦੇ ਦਿੱਗਜ਼ ਅਦਾਕਾਰ ਪੰਕਜ ਕਪੂਰ ਵੀ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ। ਪੰਕਜ ਕਪੂਰ ਇਸ ਫ਼ਿਲਮ ਵਿੱਚ ਕ੍ਰਿਕਟ ਕੋਚ ਦਾ ਕਿਰਦਾਰ ਨਿਭਾ ਰਹੇ ਹਨ।

Shahid Kapoor PICS image from google

ਇਹ ਫ਼ਿਲਮ ਤੇਲਗੂ ਫ਼ਿਲਮ ਦਾ ਹਿੰਦੀ ਵਰਜ਼ਨ ਹੈ। ਇਹ ਇੱਕ ਰਣਜੀ ਖੇਡਣ ਵਾਲੇ ਕ੍ਰਿਕਟਰ ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਹੈ। ਇਹ ਕ੍ਰਿਕਟਰ ਜੋ ਕਿ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਦੇਸ਼ ਲਈ ਖੇਡਣਾ ਚਾਹੁੰਦਾ ਹੈ, ਪਰ ਇਸ ਦੇ ਲਈ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ : ਜੌਰਡਨ ਸੰਧੂ ਅਤੇ ਜ਼ਰੀਨ ਖ਼ਾਨ ਦਾ ਨਵਾਂ ਗੀਤ 'ਚੰਨ ਚੰਨ' ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਰੋਮਾਂਟਿਕ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੁਣ ਵੇਖਣਾ ਹੋਵੇਗਾ ਕੀ ਫ਼ਿਲਮ ਕਬੀਰ ਸਿੰਘ ਦੀ ਸਫ਼ਲਤਾ ਤੋਂ ਬਾਅਦ ਕੀ ਸ਼ਾਹਿਦ ਕਪੂਰ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਸਕੇਗੀ ਜਾਂ ਨਹੀਂ।

You may also like