ਜੌਰਡਨ ਸੰਧੂ ਅਤੇ ਜ਼ਰੀਨ ਖ਼ਾਨ ਦਾ ਨਵਾਂ ਗੀਤ 'ਚੰਨ ਚੰਨ' ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਰੋਮਾਂਟਿਕ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | December 07, 2021

ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਵਿਆਹਾਂ ਚ ਪੰਜਾਬੀ ਗੀਤ ਖੂਬ ਵੱਜ ਰਹੇ ਨੇ। ਵੈਡਿੰਗ ਸੀਜ਼ਨ ਸੌਂਗ ਸੀਰੀਜ਼ 'ਚ ਇੱਕ ਹੋਰ ਗੀਤ ਦਾ ਵੱਧਾ ਹੋ ਗਿਆ ਹੈ। ਜੀ ਹਾਂ ਗਾਇਕ ਜੌਰਡਨ ਸੰਧੂ Jordan Sandhu ਆਪਣੇ ਨਵੇਂ ਬੀਟ ਅਤੇ ਰੋਮਾਂਟਿਕ ਸੌਂਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਉਹ ‘Chann Chann’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ।

ਹੋਰ ਪੜ੍ਹੋ : ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਪਹਿਲਾਂ ਹੀ ਵੈਨਿਊ ਤੋਂ ਵੀਡੀਓ ਹੋਇਆ ਲੀਕ, ਦੇਖੋ ਵਾਇਰਲ ਵੀਡੀਓ

inside image chann chann song

ਇਸ ਗੀਤ ਦੇ ਵੀਡੀਓ ‘ਚ ਜੌਰਡਨ ਸੰਧੂ ਦੇ ਨਾਲ ਚਾਰ ਚੰਨ ਲਗਾ ਰਹੀ ਹੈ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ Zareen Khan। ਜੀ ਹਾਂ ਗੀਤ 'ਚ ਜੌਰਡਨ ਅਤੇ ਜ਼ਰੀਨ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਜਿਸ ਕਰਕੇ ਗੀਤ ਰਿਲੀਜ਼ ਤੋਂ ਬਾਅਦ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ਦੇ ਬੋਲ Arjan Virk ਨੇ ਲਿਖੇ ਨੇ ਤੇ ਮਿਊਜ਼ਿਕ Desi Crew ਦਾ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਇਹ ਜੋੜੀ ‘ਦੋ ਵਾਰੀ ਜੱਟ’ ਗੀਤ ‘ਚ ਨਜ਼ਰ ਆਈ ਸੀ।

jordan sandhu new song chann chann

ਹੋਰ ਪੜ੍ਹੋ : ਗਾਇਕ ਮਾਸਟਰ ਸਲੀਮ ਬਣੇ ਡਾਕਟਰ ਸਲੀਮ ਸ਼ਹਿਜ਼ਾਦਾ, ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਤੀਜੇ ਵੀਕ, ਛੱਡ ਨਾ ਜਾਵੀ, ‘ਇਨਫੋ’, ਅਬਾਉਟ ਮੀ, ਹੈਂਡਸਮ ਜੱਟਾ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਉਹ ਅਖੀਰਲੀ ਵਾਰ ‘ਖ਼ਤਰੇ ਦਾ ਘੁੱਗੂ’ ਫ਼ਿਲਮ ‘ਚ ਅਦਾਕਾਰਾ ਦਿਲਜੋਤ ਦੇ ਨਾਲ ਨਜ਼ਰ ਆਏ ਸਨ । ਜੇ ਗੱਲ ਕਰੀਏ ਜ਼ਰੀਨ ਖ਼ਾਨ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਅਖੀਰਲੀ ਵਾਰ ਉਹ ਗਿੱਪੀ ਗਰੇਵਾਲ ਦੇ ਨਾਲ ਡਾਕਾ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

Latest Punjabi Song

You may also like