ਅਦਾਕਾਰ ਸੋਨੂੰ ਸੂਦ ਦੇ ਨਾਂਅ ਤੇ ਰੱਖਿਆ ਗਿਆ ਐਂਬੁਲੈਂਸ ਦਾ ਨਾਂਅ

written by Rupinder Kaler | January 21, 2021

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ । ਸਿਰਫ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੋਨੂੰ ਸੂਦ ਦੇ ਚਰਚੇ ਹਨ । ਹੁਣ ਸੋਨੂੰ ਸੂਦ ਦੇ ਨਾਂਅ ਤੇ ਐਂਬੁਲੈਂਸ ਸੇਵਾ ਸ਼ੁਰੂ ਹੋ ਗਈ ਹੈ । ਹੈਦਰਾਬਾਦ ਵਿੱਚ ਸੋਨੂੰ ਸੂਦ ਦੇ ਨਾਂਅ ਤੇ ਇਹ ਐਂਬੁਲੈਂਸ ਸੇਵਾ ਸ਼ੁਰੂ ਹੋਈ ਹੈ । ਜਿਸ ਦਾ ਉਦਘਾਟਨ ਖੁਦ ਸੋਨੂੰ ਸੂਦ ਕਰਨ ਲਈ ਗਏ ਸਨ । ਹੋਰ ਪੜ੍ਹੋ : ਮਾਤਾ ਪਿਤਾ ਬਣਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਇਸ਼ਕ ਬਸੇਰਾ’ ਹੈਦਰਾਬਾਦ ਦੇ ਰਹਿਣ ਵਾਲੇ ਸ਼ਿਵਾ ਨਾਂਅ ਦਾ ਬੰਦਾ ਸੋਨੂੰ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੈ । ਐਂਬੂਲੈਂਸ ਸੇਵਾ ਦਾ ਨਾਂਅ ‘ਸੋਨੂੰ ਸੂਦ ਐਂਬੂਲੈਂਸ ਸੇਵਾ’ ਰੱਖਿਆ ਗਿਆ ਹੈ । ਸ਼ਿਵਾ ਨਾਂਅ ਦਾ ਇਹ ਬੰਦਾ ਇੱਕ ਤੈਰਾਕ ਹੈ ਤੇ ਸਮਾਜ ਭਲਾਈ ਦੇ ਕੰਮ ਕਰਦਾ ਹੈ । ਉਹ ਹੁਣ ਤੱਕ 100 ਤੋਂ ਵੱਧ ਲੋਕਾਂ ਦੀਆ ਜ਼ਿੰਦਗੀਆਂ ਬਚਾ ਚੁੱਕਿਆ ਹੈ । ਉਹਨਾਂ ਦੀ ਇਸ ਸੇਵਾ ਨੂੰ ਦੇਖ ਕੇ ਕਈ ਵਾਰ ਲੋਕ ਉਸ ਨੂੰ ਪੈਸੇ ਦੇ ਦਿੰਦੇ ਹਨ । ਇਹਨਾਂ ਪੈਸਿਆਂ ਨਾਲ ਉਹ ਇੱਕ ਐਂਬੁਲੈਂਸ ਲੈ ਆਏ ਹਨ ।

0 Comments
0

You may also like