ਪੰਜਾਬੀ ਗੀਤ 'ਬਿਜਲੀ ਬਿਜਲੀ' 'ਤੇ ਸੋਫ਼ੀ ਚੌਧਰੀ ਨੇ ਬਣਾਇਆ ਆਪਣਾ ਦਿਲਕਸ਼ ਅਦਾਵਾਂ ਵਾਲਾ ਵੀਡੀਓ, ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

Reported by: PTC Punjabi Desk | Edited by: Lajwinder kaur  |  November 26th 2021 12:39 PM |  Updated: November 26th 2021 12:44 PM

ਪੰਜਾਬੀ ਗੀਤ 'ਬਿਜਲੀ ਬਿਜਲੀ' 'ਤੇ ਸੋਫ਼ੀ ਚੌਧਰੀ ਨੇ ਬਣਾਇਆ ਆਪਣਾ ਦਿਲਕਸ਼ ਅਦਾਵਾਂ ਵਾਲਾ ਵੀਡੀਓ, ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

ਖ਼ੂਬਸੂਰਤ ਅਤੇ ਹੌਟ ਅਦਾਕਾਰਾ ਸੋਫ਼ੀ ਚੌਧਰੀ Sophie Choudry ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਸੋਫ਼ੀ ਇੱਕ ਮਸ਼ਹੂਰ ਬ੍ਰਿਟਿਸ਼ ਗਾਇਕਾ ਵੀ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇਸ ਸਿਲਸਿਲੇ 'ਚ ਉਨ੍ਹਾਂ ਨੇ ਆਪਣੀ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਜਾਣੋ ਕਿਉਂ ਨਰਾਜ਼ ਹੋਏ ਸਲਮਾਨ ਖ਼ਾਨ ਆਪਣੇ ਖ਼ਾਸ ਬਾਡੀਗਾਰਡ ਸ਼ੇਰਾ ਤੋਂ

sophie choudry Image Source: instagram

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਚਰਚਿਤ ਗੀਤ 'ਬਿਜਲੀ ਬਿਜਲੀ' (Bijlee Bijlee )'ਤੇ ਜ਼ਬਰਦਸਤ ਐਕਸਪ੍ਰੈਸ਼ਨ ਦੇ ਰਹੀ ਹੈ। ਦੂਜੇ ਪਾਸੇ ਜੇਕਰ ਵੀਡੀਓ 'ਚ ਉਨ੍ਹਾਂ ਦੀ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਨੀਲੇ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ। ਜਿਸ ‘ਚ ਉਹ ਸੱਚ ‘ਚ ਦਰਸ਼ਕਾਂ ਦੇ ਦਿਲਾਂ ਉੱਤੇ ਬਿਜਲੀ ਗਿਰਾਉਂਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਬਿਜਲੀ ਬਿਜਲੀ ਗੀਤ ਉੱਤੇ ਕਈ ਕਲਾਕਾਰ ਵੀਡੀਓਜ਼ ਬਣਾ ਚੁੱਕੇ ਹਨ। ਇਸ ਗੀਤ ਨੂੰ ਯੂਟਿਊਬ ਅਤੇ ਸੋਸ਼ਲ ਮੀਡੀਆ ਉੱਤੇ ਖੂਬ ਪਿਆਰ ਮਿਲ ਰਿਹਾ ਹੈ।

sophie choudry image Image Source: instagram

ਸੋਫ਼ੀ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ ‘ਸਿੰਡਰੇਲਾ.... #bijleebijlee ਹਾਰਡੀ ਸੰਧੂ ਮੈਨੂੰ ਤੁਹਾਡੇ ਇਸ ਗੀਤ ਦੇ ਨਾਲ ਪਿਆਰ ਹੈ। ਇਸ ਪੋਸਟ ਉੱਤੇ  ਪ੍ਰਸ਼ੰਸਕ ਵੀ ਕਮੈਂਟ ਕਰਕੇ ਸੋਫ਼ੀ ਚੌਧਰੀ ਦੀਆਂ ਤਾਰੀਫਾਂ ਕਰ ਰਹੇ ਹਨ।

ਹੋਰ ਪੜ੍ਹੋ :  ਅੱਜ ਹੈ ਗਾਇਕ ਜੱਸੀ ਗਿੱਲ ਦਾ ਜਨਮਦਿਨ, ਪ੍ਰਭ ਗਿੱਲ ਨੇ ਸ਼ੇਅਰ ਕੀਤਾ ਇਹ ਫਨੀ ‘ਬਰਥਡੇਅ ਗੀਤ’ ਵਾਲਾ ਵੀਡੀਓ,ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਸੋਫੀ ਚੌਧਰੀ ਨੇ ਬਾਲੀਵੁੱਡ ਫਿਲਮਾਂ ਤੋਂ ਇਲਾਵਾ ਸਾਊਥ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਸੋਫੀ ਚੌਧਰੀ 'ਪਿਆਰ ਕੇ ਸਾਈਡ ਇਫੈਕਟ’, ‘ਸ਼ਾਦੀ ਨੰ. 1’, ‘ਕਿਡਨੈਪ’, ‘ਵਨਸ ਅਪੋਨ ਏ ਟਾਈਮ ਇਨ ਮੁੰਬਈ ਦੋਬਾਰਾ’ ਆਦਿ ਕਈ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by SOPHIE (@sophiechoudry)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network