ਆਲਿਆ-ਰਣਬੀਰ ਸਟਾਰਰ ਫਿਲਮ 'ਬ੍ਰਹਮਾਸਤਰ' 'ਚ ਹੋਈ ਸਾਊਥ ਅਦਾਕਾਰ ਚਿਰੰਜੀਵੀ ਦੀ ਐਂਟਰੀ, ਪੜ੍ਹੋ ਪੂਰੀ ਖ਼ਬਰ

written by Pushp Raj | June 13, 2022

ਅਯਾਨ ਮੁਖਰਜੀ ਦੀ 'ਬ੍ਰਹਮਾਸਤਰ' 2022 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਰਣਬੀਰ ਕਪੂਰ ਅਤੇ ਆਲਿਆ ਭੱਟ ਸਟਾਰਰ ਫਿਲਮ 9 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਹੁਣ ਇਸ ਫਿਲਮ ਵਿੱਚ ਸਾਊਥ ਸੁਪਰ ਸਟਾਰ ਚਿਰੰਜੀਵੀ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਮੇਕਰ ਕਰਨ ਜੌਹਰ ਨੇ ਟਵੀਟ ਇਹ ਜਾਣਕਾਰੀ ਸਾਂਝੀ ਕੀਤੀ ਹੈ।


ਇਸ ਦੇ ਨਾਲ ਹੀ 'ਬ੍ਰਹਮਾਸਤਰ' ਦਾ ਟ੍ਰੇਲਰ 15 ਜੂਨ ਨੂੰ ਰਿਲੀਜ਼ ਹੋਵੇਗਾ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਗਾਸਟਾਰ ਚਿਰੰਜੀਵੀ ਕਥਿਤ ਤੌਰ 'ਤੇ ਫਿਲਮ 'ਬ੍ਰਹਮਾਸਤਰ' ਦਾ ਅਹਿਮ ਹਿੱਸਾ ਬਣਨ ਜਾ ਰਹੇ ਹਨ। ਸੋਮਵਾਰ ਨੂੰ ਫਿਲਮ ਨਿਰਮਾਤਾ ਕਰਨ ਜੌਹਰ ਨੇ ਇਨ੍ਹਾਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ।


ਕਰਨ ਜੌਹਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਫਿਲਮ ਦਾ ਟੀਜ਼ਰ ਰਿਲੀਜ਼ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਫਿਲਮ ਦੇ ਤੇਲਗੂ ਸੰਸਕਰਨ 'ਚ ਮੈਗਾਸਟਾਰ ਚਿਰੰਜੀਵੀ ਦੀ ਆਵਾਜ਼ ਹੋਵੇਗੀ। ਕਰਨ ਨੇ ਲਿਖਿਆ, 'ਟੀਮ ਬ੍ਰਹਮਾਸਤਰ ਵਿੱਚ ਤੁਹਾਡਾ ਸੁਆਗਤ ਹੈ, ਚਿਰੰਜੀਵੀ ਸਰ! ਬਹੁਤ ਸ਼ੁਕਰਗੁਜ਼ਾਰ ਅਤੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿ ਤੁਸੀਂ ਫਿਲਮ ਦੇ ਤੇਲਗੂ ਸੰਸਕਰਣ ਨੂੰ ਆਪਣੀ ਆਵਾਜ਼ ਦਿੱਤੀ ਹੈ। ਆਪਣੀ ਬੇਅੰਤ ਪ੍ਰਤਿਭਾ ਅਤੇ ਸ਼ਾਨ ਨਾਲ ਇਸ ਪਰਿਵਾਰ ਨੂੰ ਮਜ਼ਬੂਤ ​​ਬਣਾਉਣ ਲਈ ਤੁਹਾਡਾ ਧੰਨਵਾਦ!'

 

ਹੋਰ ਪੜ੍ਹੋ: ਟਾਈਗਰ ਸ਼ਰੌਫ ਨੇ ਖੂਬਸੂਰਤ ਅੰਦਾਜ਼ 'ਚ ਦਿਸ਼ਾ ਪਟਾਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

'ਬ੍ਰਹਮਾਸਤਰ' ਹਿੰਦੀ ਸੰਸਕਰਣ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ 'ਚ ਵੀ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਸਾਊਥ ਦੇ ਦਰਸ਼ਕਾਂ 'ਚ ਫਿਲਮ ਦਾ ਜਾਦੂ ਬਰਕਰਾਰ ਰੱਖਣ ਲਈ ਮੇਕਰਸ ਉਹ ਸਭ ਕੁਝ ਕਰ ਰਹੇ ਹਨ ਜੋ ਫਿਲਮ ਦੀ ਸਫਲਤਾ ਲਈ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਤੇਲਗੂ ਅਦਾਕਾਰ ਨਾਗਾਰਜੁਨ ਨੂੰ ਫਿਲਮ ਵਿੱਚ ਨੰਦੀ ਦੇ ਰੂਪ ਵਿੱਚ ਕਾਸਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਲਗੂ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਐਸਐਸ ਰਾਜਾਮੌਲੀ ਅਤੇ ਧਨੁਸ਼ ਇਸ ਫਿਲਮ ਨੂੰ ਚਾਰ ਭਾਸ਼ਾਵਾਂ ਵਿੱਚ ਪੇਸ਼ ਕਰਨਗੇ।

You may also like