ਟਾਈਗਰ ਸ਼ਰੌਫ ਨੇ ਖੂਬਸੂਰਤ ਅੰਦਾਜ਼ 'ਚ ਦਿਸ਼ਾ ਪਟਾਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Pushp Raj | June 13, 2022

ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਅਤੇ ਟਾਈਗਰ ਸ਼ਰੌਫ ਦੀ ਖਾਸ ਦੋਸਤ ਦਿਸ਼ਾ ਪਟਾਨੀ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਦਿਸ਼ਾ ਅਤੇ ਟਾਈਗਰ ਸ਼ਰੌਫ ਆਪਣੇ ਰਿਸ਼ਤੇ ਨੂੰ ਲੈ ਕੇ ਆਏ ਦਿਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਅਜਿਹੇ 'ਚ ਟਾਈਗਰ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਖਾਸ ਪੋਸਟ ਸ਼ੇਅਰ ਕਰਕੇ ਦਿਸ਼ਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

image From instagram

ਦੱਸਣਯੋਗ ਹੈ ਕਿ ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰੌਫ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਲੰਮੇਂ ਸਮੇਂ ਤੋਂ ਸੁਰਖੀਆਂ ਦੇ ਵਿੱਚ ਹਨ, ਪਰ ਦੋਹਾਂ ਨੇ ਅਜੇ ਤੱਕ ਆਪਣੇ ਰਿਸ਼ਤੇ ਆਫੀਸ਼ੀਅਲ ਨਹੀਂ ਕੀਤਾ ਹੈ। ਦੋਵੇਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਅੱਗੇ ਇੱਕ ਦੂਜੇ ਨੂੰ ਚੰਗਾ ਦੋਸਤ ਦੱਸਦੇ ਹਨ।

ਅੱਜ ਆਪਣੀ ਖ਼ਾਸ ਦੋਸਤ ਦਿਸ਼ਾ ਪਟਾਨੀ ਦੇ ਜਨਮਦਿਨ ਦੇ ਮੌਕੇ 'ਤੇ ਟਾਈਗਰ ਸ਼ਰੌਫ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਟਾਈਗਰ ਨੇ ਆਪਣੀ ਇਸ ਖ਼ਾਸ ਇੰਸਟਾ ਸਟੋਰੀ ਦੇ ਰਾਹੀਂ ਦਿਸ਼ਾ ਨੂੰ ਬੇਹੱਦ ਪਿਆਰ ਭਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਟਾਈਗਰ ਸ਼ਰੌਫ ਵੱਲੋਂ ਸ਼ੇਅਰ ਕੀਤੀ ਗਈ ਇੰਸਟਾਗ੍ਰਾਮ ਸਟੋਰੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਦੇ ਵਿੱਚ ਤੁਸੀਂ ਦਿਸ਼ਾ ਅਤੇ ਟਾਈਗਰ ਦੋਹਾਂ ਨੂੰ ਇੱਕਠੇ ਹਾਈ ਜੱਪ ਤੇ ਹਾਈ ਲੈਵਲ ਦੇ ਫਿਲਪਸ ਕਰਦੇ ਹੋਏ ਵੇਖ ਸਕਦੇ ਹੋ।

image From instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਾਈਗਰ ਨੇ ਇੱਕ ਕਿਊਟ ਕੈਪਸ਼ਨ ਵੀ ਦਿੱਤਾ ਹੈ। ਟਾਈਗਰ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, " ਹੈਪੀ ਬਰਥਡੇ ਐਕਸ਼ਨ ਹੀਰੋ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸਾਲ ਉੱਚੀ ਉਡਾਣ ਭਰੋਗੇ, ਅੱਜ ਸਵਾਦਿਸ਼ਟ ਭੋਜਨ ਖਾਓ। ਇਸ ਦੇ ਨਾਲ ਹੀ ਟਾਈਗਰ ਨੇ ਹਾਰਟ ਅਤੇ ਫਾਇਰ ਇਮੋਜੀ ਵੀ ਲਗਾਏ ਹਨ। "

ਇਸ ਪਿਆਰੀ ਜਿਹੀ ਵੀਡੀਓ ਨੂੰ ਵੇਖ ਕੇ ਇਸ ਜੋੜੀ ਦੇ ਫੈਨਜ਼ ਬੇਹੱਦ ਖੁਸ਼ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image From instagram

ਹੋਰ ਪੜ੍ਹੋ: CID ਫੇਮ ਐਕਟਰ ਰਿਸ਼ੀਕੇਸ਼ ਪਾਂਡੇ ਨਾਲ ਵਾਪਰੀ ਘਟਨਾ, ਬੱਸ 'ਚ ਸਫਰ ਦੇ ਦੌਰਾਨ ਚੋਰੀ ਹੋਇਆ ਨਗਦੀ ਤੇ ਲੋੜੀਂਦਾ ਸਾਮਾਨ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਜਨਮੀ ਦਿਸ਼ਾ ਪਟਾਨੀ ਫਿਲਮਾਂ ਤੋਂ ਜ਼ਿਆਦਾ ਆਪਣੇ ਬੋਲਡ ਅੰਦਾਜ਼ ਨਾਲ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਪਟਾਨੀ ਕੋਲ ਕਾਫੀ ਪ੍ਰੋਜੈਕਟ ਹਨ। ਉਹ ਜਲਦ ਹੀ 'ਯੋਧਾ', 'ਏਕ ਵਿਲੇਨ ਰਿਟਰਨ' ਅਤੇ 'ਕਟੀਨਾ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ।

 

You may also like