
ਸਾਊਥ ਅਦਾਕਾਰ ਰਾਮ ਚਰਨ (Ram Charan )ਦੀ ਫ਼ਿਲਮ ‘ਆਰ ਆਰ ਆਰ’ ਨੂੰ ਮਿਲੀ ਅਪਾਰ ਸਫਲਤਾ ਤੋਂ ਬਾਅਦ ਜਿੱਥੇ ਅਦਾਕਾਰ ਪੱਬਾਂ ਭਾਰ ਹੈ । ਉੱਥੇ ਹੀ ਉਸ ਦੇ ਪ੍ਰਸ਼ੰਸਕ ਵੀ ਬਹੁਤ ਖੁਸ਼ ਹਨ । ਉਸ ਨੇ ਹੁਣ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਪੰਜਾਬ ‘ਚ ਸ਼ੁਰੂ ਕਰ ਦਿੱਤੀ ਹੈ । ਪੰਜਾਬ ‘ਚ ਰਹਿਣ ਦੌਰਾਨ ਰਾਮ ਚਰਨ ਤੇ ਉਨ੍ਹਾਂ ਦੀ ਪਤਨੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਲੰਗਰ ਦੀ ਸੇਵਾ ਨਿਭਾਈ ਗਈ ਹੈ । ਸ਼ੂਟਿੰਗ ਦੇ ਦੌਰਾਨ ਅਦਾਕਾਰ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਹੈ ।

ਹੋਰ ਪੜ੍ਹੋ : ਰਾਮ ਗੋਪਾਲ ਵਰਮਾ ਨੇ ਸਾਂਝਾ ਕੀਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦਾ ਸਟੇਜ ‘ਤੇ ਗੁਦਗਦੀ ਕਰਨ ਵਾਲਾ ਵੀਡੀਓ
ਜਿਸ ਦਾ ਇੱਕ ਵੀਡੀਓ ਵੀ ਅਦਾਕਾਰ ਦੀ ਪਤਨੀ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਪਾਸਨਾ ਲੰਗਰ ਸੇਵਾ ‘ਚ ਭਾਗ ਲੈਂਦੀ ਨਜ਼ਰ ਆ ਰਹੀ ਹੈ ਅਤੇ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ । ਕਮੇਟੀ ਦੇ ਮੈਂਬਰਾਂ ਵੱਲੋਂ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ ।

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਰਾਮਚਰਨ ਦੀ ਪਤਨੀ ਨੇ ਇਸ ਸੇਵਾ ਅਤੇ ਸਨਮਾਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ । ਵਾਇਰਲ ਭਿਆਨੀ ਨੇ ਵੀ ਇਨਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਹਰ ਕੋਈ ਇਸ ਜੋੜੀ ਦੇ ਵੱਲੋਂ ਕੀਤੀ ਗਈ ਇਸ ਸੇਵਾ ਲਈ ਤਾਰੀਫ ਕਰ ਰਿਹਾ ਹੈ ।
View this post on Instagram