ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਹੋਇਆ ਦਿਹਾਂਤ

written by Pushp Raj | September 28, 2022 09:49am

Mahesh Babu's mother death: ਅੱਜ ਤੜਕੇ ਸਾਊਥ ਫ਼ਿਲਮ ਇੰਡਸਟਰੀ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਮਾਂ ਘਟਮਨੇਨੀ ਇੰਦਰਾ ਦੇਵੀ ਦਾ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਬਿਮਾਰ ਚੱਲ ਰਹੀ ਸੀ।

Mahesh Babu's mother Indira Devi dies; fans extend condolences Image Source: Twitter

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਮਹੇਸ਼ ਬਾਬੂ ਦੀ ਮਾਂ ਦਾ ਇਲਾਜ ਹੈਦਰਾਬਾਦ ਦੇ ਏਆਈਜੀ ਹਸਪਤਾਲ ਵਿੱਚ ਚੱਲ ਰਿਹਾ ਸੀ। ਉਨ੍ਹਾਂ ਨੂੰ ਕੁਝ ਸਮੇਂ ਲਈ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਬੁੱਧਵਾਰ ਤੜਕੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਜਾਣਕਾਰੀ ਮੁਤਾਬਕ ਮਹੇਸ਼ ਬਾਬੂ ਦੀ ਮਾਂ ਪਿਛਲੇ ਇੱਕ ਹਫਤੇ ਤੋਂ ਏਆਈਜੀ ਹਸਪਤਾਲ 'ਚ ਭਰਤੀ ਸਨ। ਇਸ ਦੌਰਾਨ ਮਹੇਸ਼ ਬਾਬੂ ਕਈ ਵਾਰ ਮਾਂ ਨੂੰ ਮਿਲਣ ਹਸਪਤਾਲ ਗਏ।

Image Source: Twitter

ਮਹੇਸ਼ ਦੀ ਮਾਂ ਇੰਦਰਾ ਦੇਵੀ ਸੁਪਰਸਟਾਰ ਕ੍ਰਿਸ਼ਨਾ ਗਾਰੂ ਤੋਂ ਵੱਖ ਹੋ ਕੇ ਅਤੇ ਵਿਜੇਨਿਰਮਲਾ ਨਾਲ ਵਿਆਹ ਕਰਨ ਤੋਂ ਬਾਅਦ ਇਕੱਲੀ ਰਹਿ ਰਹੀ ਸੀ। ਮਹੇਸ਼ ਅਤੇ ਹੋਰ ਪਰਿਵਾਰਕ ਮੈਂਬਰ ਅਕਸਰ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ।

ਮਹੇਸ਼ ਬਾਬੂ ਦੀ ਆਪਣੀ ਮਾਂ ਨਾਲ ਬਹੁਤ ਵਧੀਆ ਬਾਂਡਿੰਗ ਸੀ। ਉਹ ਅਕਸਰ ਆਪਣੀ ਮਾਂ ਦੇ ਨਾਲ ਆਪਣੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਖ਼ਾਸ ਮੌਕੇ ਅਤੇ ਅਵਾਰਡ ਸ਼ੋਅਸ ਵਿੱਚ ਮਾਂ ਨਾਲ ਹੀ ਜਾਂਦੇ ਸਨ। ਹਾਲ ਹੀ 'ਚ ਮਹੇਸ਼ ਬਾਬੂ ਦੇ ਵੱਡੇ ਭਰਾ ਰਮੇਸ਼ ਬਾਬੂ ਦੀ ਸਿਹਤ ਖਰਾਬ ਹੋਣ ਕਾਰਨ ਦਿਹਾਂਤ ਹੋ ਗਿਆ ਸੀ। ਹੁਣ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ।

Mahesh Babu's mother Indira Devi dies; fans extend condolences Image Source: Twitter

ਹੋਰ ਪੜ੍ਹੋ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਹੋਈ ਹਸਪਤਾਲ 'ਚ ਦਾਖਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਪਰਿਵਾਰ ਮੈਂਬਰਾਂ ਸਣੇ ਕਈ ਸਾਊਥ ਫ਼ਿਲਮ ਇੰਡਸਟਰੀ ਦੇ ਸਟਾਰਸ ਉਨ੍ਹਾਂ ਦੇ ਘਰ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਮਹੇਸ਼ ਬਾਬੂ ਦੀ ਮਾਤਾ ਘਟਮਨੇਨੀ ਇੰਦਰਾ ਦੇਵੀ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ 9 ਵਜੇ ਆਖ਼ਰੀ ਦਰਸ਼ਨਾਂ ਲਈ ਪਦਮਾਲਿਆ ਸਟੂਡੀਓ 'ਚ ਰੱਖਿਆ ਗਿਆ ਹੈ ਅਤੇ ਬਾਅਦ 'ਚ ਮਹਾਪ੍ਰਸਥਾਨਮ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ।

You may also like