ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਪਾਏ ਸਨ ਚਰਨ

written by Rupinder Kaler | February 11, 2020

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ । ਇਸ ਯਾਤਰਾ ਦੌਰਾਨ ਉਹ ਪੰਜਾਬ ਦੇ ਸੁਨਾਮ ਸ਼ਹਿਰ ਪਹੁੰਚ ਗਏ ਹਨ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ ਹੈ । ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਆਏ ਸਨ ਤੇ ਇਸ ਸਥਾਨ ਤੇ ਉਹ ਇੱਕ ਪੰਡਤ ਦੇ ਘਰ ਠਹਿਰੇ ਸਨ । ਕਹਿੰਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ 1918 ਵਿੱਚ ਰੱਖਿਆ ਗਿਆ ਸੀ । ਇਸ ਸਥਾਨ ਤੇ ਉਹ ਥੜਾ ਵੀ ਮੌਜੂਦ ਹੈ, ਜਿਸ ਤੇ ਵਿਰਾਜ ਕੇ ਗੁਰੂ ਨਾਨਕ ਦੇਵ ਜੀ ਬਚਨ ਬਲਾਸ ਕਰਦੇ ਸਨ । ਇਸ ਸਥਾਨ ਦੇ ਨਾਲ ਹੀ ਇੱਕ ਨਦੀ ਵੀ ਵਹਿੰਦੀ ਸੀ ਜਿਸ ਦਾ ਕਿ ਮੌਜੂਦਾ ਸਮੇਂ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ । ਇਹ ਇਤਿਹਾਸਕ ਸਥਾਨ ਸਮਾਣਾ ਮੂਣਕ ਸੜਕ ’ਤੇ ਸਥਿਤ ਹੈ । ਇਸ ਸਥਾਨ ਦਾ ਹੋਰ ਇਤਿਹਾਸ ਜਾਨਣ ਲਈ ਦੇਖੋ ਟਰਬਨ ਟ੍ਰੈਵਲਰ ।

0 Comments
0

You may also like