ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਫੂਲਬਾਗ ਸਾਹਿਬ ਦੇ

Written by  Rupinder Kaler   |  December 18th 2019 01:08 PM  |  Updated: December 18th 2019 01:09 PM

ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਫੂਲਬਾਗ ਸਾਹਿਬ ਦੇ

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਗਵਾਲੀਅਰ ਪਹੁੰਚ ਗਈ ਹੈ । ਇਸ ਸਥਾਨ ਤੇ ਪਹੁੰਚਣ ਲਈ ਅਮਰਜੀਤ ਸਿੰਘ ਚਾਵਲਾ ਨੂੰ ਕੁਝ ਜ਼ਿਆਦਾ ਸਮਾਂ ਲੱਗਿਆ ਕਿਉਂਕਿ ਉਹ ਕਿਸੇ ਦੀ ਮਦਦ ਲਈ ਰਸਤੇ ਵਿੱਚ ਰੁਕ ਗਏ ਸਨ । ਗਵਾਲੀਅਰ ਪਹੁੰਚ ਕੇ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਫੂਲਬਾਗ ਪਹੁੰਚੇ ।

ਇਹ ਗੁਰਦੁਆਰਾ ਇਤਿਹਾਸਕ ਹੈ ਜਾਂ ਨਹੀਂ ਇਸ ਬਾਰੇ ਕੋਈ ਪੱਕੇ ਪ੍ਰਮਾਣ ਤਾਂ ਨਹੀਂ ਮਿਲਦੇ ਪਰ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਗਵਾਲੀਅਰ ਆਏ ਸਨ ਤਾਂ ਉਹ ਇਸ ਸਥਾਨ ਤੋਂ ਹੋ ਕੇ ਗੁਜ਼ਰੇ ਸਨ । ਕਹਿੰਦੇ ਹਨ ਕਿ ਸੌ ਸਾਲ ਪਹਿਲਾ ਇੱਥੋਂ ਦੇ ਸ਼ਾਹੀ ਸਿੰਧੀਆ ਪਰਿਵਾਰ ਨੇ ਇਹ ਗੁਰਦੁਆਰਾ ਬਨਵਾਉਣ ਲਈ ਜਗ੍ਹਾ ਦਿੱਤੀ ਸੀ । ਇਹ ਗੁਰਦੁਆਰਾ ਕਿੰਨਾ ਪੁਰਾਣਾ ਹੈ, ਇਸ ਦਾ ਅੰਦਾਜ਼ਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ।

ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਗਵਾਲੀਅਰ ਵਿੱਚ ਬਣੇ ਕੁਝ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਰਵਾਨਾ ਹੋ ਗਏ । ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਤੁਸੀਂ ਵੀ ਬਣੇ ਰਹੋ ‘ਟਰਬਨ ਟ੍ਰੈਵਲਰ’ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network