ਸਕੁਇਡ ਗੇਮ ਨੇ ਬਦਲ ਦਿੱਤੀ O Yeong Su ਦੀ ਜ਼ਿੰਦਗੀ, 77 ਸਾਲਾਂ ਦੀ ਉਮਰ ‘ਚ ਹੋਏ ਪੂਰੀ ਦੁਨੀਆਂ ਵਿੱਚ ਮਸ਼ਹੂਰ

written by Lajwinder kaur | January 11, 2022

ਪਿਛਲੇ ਸਾਲ ਯਾਨੀ 2021 'ਚ ਵੈੱਬ ਸੀਰੀਜ਼ 'ਸਕੁਇਡ ਗੇਮ' ਨੇ ਦੁਨੀਆ ਭਰ 'ਚ ਕਾਫੀ ਧੂਮ ਮਚਾਈ ਸੀ। Netflix 'ਤੇ ਰਿਲੀਜ਼ ਹੋਈ ਇਸ ਵੈੱਬ ਸੀਰੀਜ਼ ਨੇ ਕੁਝ ਹੀ ਦਿਨਾਂ 'ਚ ਦੁਨੀਆ ਭਰ 'ਚ ਖੂਬ ਸੁਰਖੀਆਂ ਬਟੋਰੀਆਂ। ਸਕੁਇਡ ਗੇਮ ਇੱਕ ਦੱਖਣੀ ਕੋਰੀਅਨ ਡਰਾਮਾ ਵੈੱਬ ਸੀਰੀਜ਼ ਸੀ। ਜਿਸ ਦੇ ਸਾਰੇ ਹੀ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ।  ਦੱਖਣੀ ਕੋਰੀਆ ਦੇ ਅਦਾਕਾਰ ਓ ਯੋਂਗ ਸੂ (O Yeong Su) ਨੇ ਇੱਕ ਬਜ਼ੁਰਗ ਵਿਅਕਤੀ ਦੀ ਭੂਮਿਕਾ ਨਿਭਾਈ ਅਤੇ ਇਸ ਵੈੱਬ ਸੀਰੀਜ਼ ਨੇ ਉਸਨੂੰ ਹਰ ਜਗ੍ਹਾ ਮਸ਼ਹੂਰ ਕਰ ਦਿੱਤਾ।

ਹੋਰ ਪੜ੍ਹੋ : Happy Birthday Vamika: ਅਨੁਸ਼ਕਾ ਅਤੇ ਵਿਰਾਟ ਦੀ ਲਾਡੋ ਰਾਣੀ ਵਾਮਿਕਾ ਹੋਈ ਇੱਕ ਸਾਲ ਦੀ, ਦੇਖੋ ਪਰਿਵਾਰ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ

image of squid gamenet courtesy of Netflix- Oh Yeong Su in 'Squid Game'

ਹਾਲ ਹੀ ਵਿੱਚ, ਇਸ ਵੈੱਬ ਸੀਰੀਜ਼ ਨੇ ਗੋਲਡਨ ਗਲੋਬ ਅਵਾਰਡ 2022 ਵਿੱਚ ਵੀ ਦਬਦਬਾ ਬਣਾਇਆ ਅਤੇ ਜਦੋਂ ਜੇਤੂਆਂ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ 77 ਸਾਲਾ ਦੱਖਣੀ ਕੋਰੀਆਈ ਐਕਟਰ ਓ ਯੋਂਗ ਸੂ ਵੀ ਸੀ। ਓ ਯੋਂਗ ਸੂ ਨੂੰ ਗੋਲਡਨ ਗਲੋਬ 2022 ਅਵਾਰਡਸ ਵਿੱਚ ਸਰਵੋਤਮ ਸਹਾਇਕ ਅਦਾਕਾਰ ਦਾ ਅਵਾਰਡ ਮਿਲਿਆ ਹੈ ਅਤੇ ਇਸ ਅਵਾਰਡ ਨੂੰ ਪ੍ਰਾਪਤ ਕਰਕੇ ਐਕਟਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਸਕੁਇਡ ਗੇਮ ਨੇ ਉਨ੍ਹਾਂ ਨੂੰ ਸਫਲਤਾ ਦਿਵਾਈ ਹੈ ਉਸ ਤੋਂ ਉਹ ਬਹੁਤ ਖੁਸ਼ ਨੇ। ਇਸ ਵੈੱਬ ਸੀਰੀਜ਼ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ ਹੈ ਅਤੇ ਹੁਣ ਇਹ ਅਦਾਕਾਰ ਦਿਨ-ਬ-ਦਿਨ ਵਧਦੀ ਪ੍ਰਸਿੱਧੀ ਤੋਂ ਬਹੁਤ ਖੁਸ਼ ਹੈ।

squied game image source -instagram

Netflix ਦੀ ਹਿੱਟ ਵੈੱਬ ਸੀਰੀਜ਼ ਸਕੁਇਡ ਗੇਮ ਨੇ ਹਰ ਪਾਸੇ ਪ੍ਰਸ਼ੰਸਾ ਪ੍ਰਾਪਤ ਕੀਤੀ। ਪ੍ਰਸ਼ੰਸਕਾਂ ਨੇ ਇਸ ਵੈੱਬ ਸੀਰੀਜ਼ 'ਤੇ ਬਹੁਤ ਪਿਆਰ ਦਿੱਤਾ ਅਤੇ ਸੀਰੀਜ਼ ਦੇ ਕਲਾਕਾਰਾਂ ਨੂੰ ਵੀ ਕਾਫੀ ਪਸੰਦ ਕੀਤਾ। 77 ਸਾਲਾ ਕੋਰੀਆਈ ਅਭਿਨੇਤਾ ਓ ਯੋਂਗ ਸੂ ਇਸ ਵੈੱਬ ਸੀਰੀਜ਼ 'ਚ ਸਹਾਇਕ ਅਦਾਕਾਰ ਦੇ ਰੂਪ 'ਚ ਨਜ਼ਰ ਆਏ ਸੀ। ਉਨ੍ਹਾਂ ਨੇ ਖਿਡਾਰੀ ਨੰਬਰ 001 ਦਾ ਕਿਰਦਾਰ ਨਿਭਾਇਆ ਸੀ, ਜੋ ਕਿ ਇੱਕ ਸਿਆਣੀ ਉਮਰ ਦਾ ਵਿਅਕਤੀ ਸੀ, ਜਿਸ ਨੂੰ ਦਿਮਾਗੀ ਟਿਊਮਰ ਹੁੰਦਾ ਹੈ। ਉਸਦੇ ਖੇਡਣ ਦਾ ਕਾਰਣ ਇਹ ਹੈ ਕਿ ਉਹ ਬਿਨਾਂ ਖੇਡੇ ਬਾਹਰਲੀ ਦੁਨੀਆ ਵਿੱਚ ਮਰਨਾ ਨਹੀਂ ਚਾਹੁੰਦਾ।

ਹੋਰ ਪੜ੍ਹੋ : ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਵਿੱਕੀ ਕੌਸ਼ਲ ਨੇ ਕੀਤਾ ਦਿਲ ਖੋਲ੍ਹ ਕੇ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਭਾਵੇਂ ਓ ਯੋਂਗ ਸੂ ਨੇ ਇਸ ਲੜੀਵਾਰ ਵਿੱਚ ਸਹਾਇਕ ਭੂਮਿਕਾ ਨਿਭਾਈ ਹੈ ਪਰ ਇਸ ਰਾਹੀਂ ਉਹ ਦਰਸ਼ਕਾਂ ਦਾ ਅਥਾਹ ਪਿਆਰ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ। ਸਕੁਇਡ ਗੇਮ ਤੋਂ ਮਿਲੀ ਸਫਲਤਾ ਬਾਰੇ ਓ ਯੰਗ ਸੂ ਦਾ ਕਹਿਣਾ ਹੈ ਕਿ ਇਸ ਸੀਰੀਜ਼ ਨੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਉਹ ਆਪਣੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਕਰਨ ਤੋਂ ਅਸਮਰੱਥ ਹੈ। ਉਨ੍ਹਾਂ ਨੂੰ ਇਹ ਨਾਮੀ ਸ਼ੌਹਰਤ 77 ਸਾਲ ਦੀ ਉਮਰ ‘ਚ ਜਾ ਕੇ ਹਾਸਿਲ ਹੋਈ ਹੈ।

You may also like