ਫ਼ਿਲਮਾਂ ਦੇ ਨਾਲ-ਨਾਲ ਪਲੇ ਬੈਕ ਗਾਇਕਾ ਦੇ ਤੌਰ 'ਤੇ ਸ਼੍ਰੀ ਦੇਵੀ ਨੇ ਇਨ੍ਹਾਂ ਫ਼ਿਲਮਾਂ 'ਚ ਗਾਏ ਸਨ ਗੀਤ,4 ਸਾਲ ਦੀ ਉਮਰ 'ਚ ਕੀਤੀ ਸੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ 

Written by  Shaminder   |  August 13th 2019 02:09 PM  |  Updated: August 13th 2019 02:56 PM

ਫ਼ਿਲਮਾਂ ਦੇ ਨਾਲ-ਨਾਲ ਪਲੇ ਬੈਕ ਗਾਇਕਾ ਦੇ ਤੌਰ 'ਤੇ ਸ਼੍ਰੀ ਦੇਵੀ ਨੇ ਇਨ੍ਹਾਂ ਫ਼ਿਲਮਾਂ 'ਚ ਗਾਏ ਸਨ ਗੀਤ,4 ਸਾਲ ਦੀ ਉਮਰ 'ਚ ਕੀਤੀ ਸੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ 

ਸ਼੍ਰੀ ਦੇਵੀ ਦਾ ਅੱਜ ਜਨਮ ਦਿਨ ਹੈ,ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਉਥੇ ਪ੍ਰਸ਼ੰਸਕਾਂ ਨੇ ਵੀ ਇਸ ਹਰਮਨ ਪਿਆਰੀ ਅਦਾਕਾਰਾ ਨੂੰ ਯਾਦ ਕੀਤਾ। ਅੱਜ ਅਸੀਂ ਤੁਹਾਨੂੰ ਸ਼੍ਰੀ ਦੇਵੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ । ਸ਼੍ਰੀ ਦੇਵੀ ਦਾ ਜਨਮ 1963 ਨੂੰ ਹੋਇਆ ਸੀ ,ਉਨ੍ਹਾਂ ਦਾ ਅਸਲ ਨਾਮ ਸ਼੍ਰੀ ਅੰਮਾ ਯੈਂਗਰ ਅਯਾਪਨ ਰੱਖਿਆ ਗਿਆ ਸੀ,ਪਰ ਫ਼ਿਲਮ ਇੰਡਸਟਰੀ 'ਚ ਉਹ ਸ਼੍ਰੀ ਦੇਵੀ ਦੇ ਨਾਂਅ ਨਾਲ ਮਸ਼ਹੂਰ ਹੋਏ ।

ਸ਼੍ਰੀ ਦੇਵੀ ਆਪਣੇ ਕੰਮ ਪ੍ਰਤੀ ਕਿੰਨੀ ਸੰਜੀਦਾ ਸਨ ਇਸ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਸੀ ਜਦੋਂ ਉਹ ਫ਼ਿਲਮ ਚਾਲਬਾਜ਼ ਦੀ ਸ਼ੂਟਿੰਗ 'ਚ ਰੁੱਝੇ ਸਨ ਪਰ ਜਦੋਂ ਇਸ ਫ਼ਿਲਮ ਦਾ ਗਾਣਾ 'ਨਾ ਜਾਨੇ ਕਹਾਂ ਸੇ ਆਈ ਹੈ' ਫ਼ਿਲਮਾਇਆ ਗਿਆ ਸੀ ਤਾਂ ਉਨ੍ਹਾਂ ਨੂੰ 103 ਡਿਗਰੀ ਟੈਂਪਰੇਚਰ ਦਾ ਬੁਖਾਰ ਚੜਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਗੀਤ ਦਾ ਸ਼ੂਟ ਪੂਰਾ ਕੀਤਾ ਸੀ ।

ਸ਼੍ਰੀ ਦੇਵੀ ਨੇ ਸਦਮਾ1983,ਚਾਂਦਨੀ 1989 ਅਤੇ ਗਰਜਨਾ ਫ਼ਿਲਮਾਂ 'ਚ ਪਲੇ ਬੈਕ ਸਿੰਗਰ ਦੇ ਤੌਰ 'ਤੇ ਵੀ ਕੰਮ ਕੀਤਾ ਸੀ ।ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 1969 ਨੂੰ ਮਹਿਜ਼ ਚਾਰ ਸਾਲ ਦੀ ਉਮਰ 'ਚ ਕੀਤੀ ਸੀ।

ਅੱਜ ਉਹ ਭਾਵੇਂ ਇਸ ਦੁਨੀਆ 'ਤੇ ਨਹੀਂ ਹਨ ਪਰ ਉਹ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ 'ਚ ਵੱਸਦੇ ਨੇ ।

https://twitter.com/BoneyKapoor/status/1161154343535407104

ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਧੀ ਜਾਨ੍ਹਵੀ ਕਪੂਰ ਨੇ  ਇੰਸਟਾਗ੍ਰਾਮ 'ਤੇ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ ।

https://twitter.com/AnilKapoor/status/1161141510080847873

ਅਦਾਕਾਰ ਤੇ ਸ਼੍ਰੀ ਦੇਵੀ ਦੇ ਦਿਉਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਮੈਮੋਰੀ ਹਮੇਸ਼ ਸਪੈਸ਼ਲ ਹੁੰਦੀ ਹੈ 'ਕਦੇ ਅਸੀਂ ਹੱਸਦੇ ਹਾਂ ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਅਸੀਂ ਰੋਏ ਸੀ ਅਤੇ ਅਸੀਂ ਰੋਂਦੇ ਹਾਂ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਜਦੋਂ ਅਸੀਂ ਹੱਸੇ ਸੀ,ਹੈਪੀ ਬਰਥਡੇ ਸ਼੍ਰੀ,ਮਿਸ ਯੂ । ਪਤੀ ਬੋਨੀ ਕਪੂਰ ਨੇ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ ।

https://www.instagram.com/p/BxWMf5-Av-f/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network