ਵਾਲਾਂ ਨੂੰ ਸਟ੍ਰੇਟ ਕਰਨ ਲਈ ਪਾਰਲਰ ਨਹੀਂ ਜਾਣਾ ਪਵੇਗਾ, ਘਰ ‘ਚ ਹੀ ਕੁਦਰਤੀ ਤਰੀਕੇ ਨਾਲ ਵਾਲਾਂ ਨੂੰ ਕਰੋ ਸਿੱਧਾ

Reported by: PTC Punjabi Desk | Edited by: Lajwinder kaur  |  September 29th 2022 05:55 PM |  Updated: September 29th 2022 04:56 PM

ਵਾਲਾਂ ਨੂੰ ਸਟ੍ਰੇਟ ਕਰਨ ਲਈ ਪਾਰਲਰ ਨਹੀਂ ਜਾਣਾ ਪਵੇਗਾ, ਘਰ ‘ਚ ਹੀ ਕੁਦਰਤੀ ਤਰੀਕੇ ਨਾਲ ਵਾਲਾਂ ਨੂੰ ਕਰੋ ਸਿੱਧਾ

Hair Naturally: ਔਰਤਾਂ ਅਕਸਰ ਆਪਣੇ ਵਾਲਾਂ ਨੂੰ ਸਟ੍ਰੇਟ ਕਰਨ ਲਈ ਸਟ੍ਰੇਟਨਰ ਦੀ ਵਰਤੋਂ ਕਰਦੀਆਂ ਹਨ। ਇਹ ਇੱਕ ਹੀਟ ਸਟਾਈਲਿੰਗ ਟੂਲ ਹੈ ਜੋ ਵਾਲਾਂ ਨੂੰ ਸਿੱਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਜੇਕਰ ਕਾਸਮੈਟਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਕਈ ਅਜਿਹੇ ਇਲਾਜ ਹਨ ਜਿਨ੍ਹਾਂ ਨਾਲ ਵਾਲਾਂ ਨੂੰ ਸਿੱਧਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਸਾਰੇ ਇਲਾਜ ਕੈਮੀਕਲ ਆਧਾਰਿਤ ਹੋਣ ਨਾਲ ਵਾਲਾਂ ਨੂੰ ਨੁਕਸਾਨ ਪਹੁੰਚ ਸਕਦਾ ਹਨ। ਆਓ ਤੁਹਾਨੂੰ ਅੱਜ ਕੁਝ ਅਜਿਹੇ ਕੁਦਰਤੀ ਤਰੀਕੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬਿਨਾਂ ਪੈਸੇ ਖਰਚ ਕੀਤੇ ਇਸ ਨੂੰ ਆਪਣੇ ਘਰ 'ਚ ਕਰ ਸਕਦੇ ਹੋ।

ਹੋਰ ਪੜ੍ਹੋ : Skin Care Tips: ਨਿੰਮ ਦਾ ਫੇਸ ਪੈਕ ਤੁਹਾਨੂੰ ਦਵੇਗਾ ਬੇਦਾਗ ਤੇ ਗਲੋਇੰਗ ਸਕਿਨ, ਜਾਣੋ ਇਸ ਦੇ ਫਾਇਦੇ

image of viral pic image source google

ਅੰਡੇ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ। ਜੇਕਰ ਤੁਸੀਂ ਵਾਲਾਂ 'ਚ ਅੰਡੇ ਅਤੇ ਜੈਤੂਨ ਦੇ ਤੇਲ ਦਾ ਮਿਸ਼ਰਣ ਲਗਾਓਗੇ ਤਾਂ ਤੁਹਾਡੇ ਵਾਲ ਕੁਦਰਤੀ ਤੌਰ 'ਤੇ ਸਿੱਧੇ ਹੋ ਜਾਣਗੇ। ਮਿਸ਼ਰਣ ਨੂੰ ਲਗਾਉਂਦੇ ਸਮੇਂ, ਨਾਲ-ਨਾਲ ਕੰਘੀ ਕਰੋ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਸ਼ਾਵਰ ਕੈਪ ਨਾਲ ਢੱਕ ਲਓ। ਤੁਸੀਂ 1 ਘੰਟੇ ਬਾਅਦ ਆਪਣੇ ਵਾਲਾਂ ਨੂੰ ਧੋ ਸਕਦੇ ਹੋ।

jatinun oil image source google

ਜੇਕਰ ਤੁਸੀਂ ਹਫਤੇ 'ਚ ਸਿਰਫ ਇੱਕ ਵਾਰ ਇਸ ਹੇਅਰ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਇਹ ਨਾ ਸਿਰਫ ਵਾਲਾਂ ਨੂੰ ਸਾਫ ਕਰਦਾ ਹੈ ਸਗੋਂ ਉਨ੍ਹਾਂ ਨੂੰ ਸਿੱਧਾ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਇੰਨਾ ਹੀ ਨਹੀਂ, ਇਹ ਵਾਲਾਂ ਦੀ ਮਾਤਰਾ ਵੀ ਵਧਾਉਂਦਾ ਹੈ। ਇਸ ਦੇ ਲਈ ਪਹਿਲਾਂ ਕਟੋਰੀ 'ਚ ਚੌਥਾਈ ਕੱਪ ਚੌਲਾਂ ਦਾ ਆਟਾ ਪਾਓ। ਹੁਣ ਇਸ 'ਚ ਇੱਕ ਅੰਡੇ ਦੀ ਸਫੈਦ ਵਾਲਾ ਹਿੱਸਾ ਪਾਓ ਅਤੇ ਇਕ ਕੱਪ ਮੁਲਤਾਨੀ ਮਿੱਟੀ ਪਾਓ, ਫਿਰ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਇਸ ਪੇਸਟ ਨੂੰ ਵਾਲਾਂ 'ਤੇ ਲਗਾਓ। ਹੁਣ ਵਾਲਾਂ ਨੂੰ ਕੰਘੀ ਕਰੋ ਅਤੇ ਇੱਕ ਘੰਟੇ ਲਈ ਛੱਡ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।

inside image of hair image source google

ਐਲੋਵੇਰਾ ਵਿੱਚ ਮੌਜੂਦ ਕਈ ਤਰ੍ਹਾਂ ਦੇ ਐਨਜ਼ਾਈਮ ਵਾਲਾਂ ਦੇ ਚੰਗੇ ਵਾਧੇ ਲਈ ਜ਼ਿੰਮੇਵਾਰ ਹੁੰਦੇ ਹਨ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤੌਰ 'ਤੇ ਸਿੱਧਾ ਕਰਨਾ ਚਾਹੁੰਦੇ ਹੋ, ਤਾਂ ਐਲੋਵੇਰਾ ਜੈੱਲ ਦੇ ਨਾਲ ਜੈਤੂਨ ਦੇ ਤੇਲ ਅਤੇ ਚੰਦਨ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਕੇ, ਇਸ ਮਿਕਚਰ ਨੂੰ ਵਾਲਾਂ ਵਿੱਚ ਲਗਾਓ। 2 ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਕਰੋ। ਹਫਤੇ 'ਚ ਦੋ ਵਾਰ ਅਜਿਹਾ ਕਰਨ ਨਾਲ ਵਾਲ ਕੁਝ ਹੀ ਦਿਨਾਂ 'ਚ ਸਿੱਧੇ ਹੋ ਜਾਣਗੇ।


Popular Posts