ਫ਼ਿਲਮ 'ਡੰਕੀ' ਦੇ ਸੈੱਟ ਤੋਂ ਸ਼ਾਹਰੁਖ ਖਾਨ ਦੀ ਅਜੀਬ ਲੁੱਕ ਵਾਲੀ ਤਸਵੀਰ ਹੋਈ ਲੀਕ

written by Lajwinder kaur | July 18, 2022

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇਸ ਸਮੇਂ ਲੰਡਨ 'ਚ ਹਨ। ਉਹ ਰਾਜਕੁਮਾਰ ਹਿਰਾਨੀ ਦੀ ਆਉਣ ਵਾਲੀ ਫਿਲਮ 'ਡੰਕੀ' ਦੀ ਸ਼ੂਟਿੰਗ ਕਰ ਰਹੇ ਹਨ ਅਤੇ ਸੈੱਟ ਤੋਂ ਉਨ੍ਹਾਂ ਦੀ ਨਵੀਂ ਫੋਟੋ ਸਾਹਮਣੇ ਆਈ ਹੈ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਸ਼ਾਹਰੁਖ ਦੇ ਅਵਤਾਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਸ਼ਾਹਰੁਖ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਇਸ ਫਿਲਮ ਦਾ ਐਲਾਨ ਕੀਤਾ ਸੀ ਅਤੇ ਉਹ ਪਹਿਲੀ ਵਾਰ ਰਾਜਕੁਮਾਰ ਹਿਰਾਨੀ ਨਾਲ ਕੰਮ ਕਰ ਰਹੇ ਹਨ। ਇਸ 'ਚ ਸ਼ਾਹਰੁਖ ਦੇ ਨਾਲ ਤਾਪਸੀ ਪੰਨੂ ਵੀ ਨਜ਼ਰ ਆਵੇਗੀ।

ਹੋਰ ਪੜ੍ਹੋ : ਕੀ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਤੋਂ ਬਾਅਦ ਸੰਜੇ ਦੱਤ ਨਾਲ ਮਿਲੀ ਫਿਲਮ? ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਦਾ ਸੰਜੂ ਬਾਬਾ ਅਤੇ ਅਰਸ਼ਦ ਵਾਰਸੀ ਨਾਲ ਵੀਡੀਓ

 

dunki set pic viral

ਇਸ ਤਸਵੀਰ 'ਚ ਸ਼ਾਹਰੁਖ ਖਾਨ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਫਿਲਮ 'ਡੰਕੀ' ਦੇ ਕਰਿਊ ਮੈਂਬਰ ਖੜ੍ਹੇ ਨਜ਼ਰ ਆ ਰਹੇ ਹਨ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਸ਼ਾਹਰੁਖ ਨੂੰ ਕੁਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ।

Shah Rukh Khan Upcoming Movies 2022-2023: 'Badshah' set to reclaim his position at box office Image Source: Instagram

ਇਸ ਦੇ ਨਾਲ ਹੀ ਤਾਪਸੀ ਵੀ ਪਹਿਲੀ ਵਾਰ ਸ਼ਾਹਰੁਖ ਨਾਲ ਸਕ੍ਰੀਨ ਸ਼ੇਅਰ ਕਰੇਗੀ। ਉਨ੍ਹਾਂ ਦੀ ਜੋੜੀ ਵੀ ਦਰਸ਼ਕਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੇਗੀ। ਡੰਕੀ ਫ਼ਿਲਮ ਨੂੰ ਲੈ ਕੇ ਸ਼ਾਹਰੁਖ ਖ਼ਾਨ ਕਾਫੀ ਜ਼ਿਆਦਾ ਉਤਸੁਕ ਹਨ।

Shah Rukh Khan's pic from sets of Rajkumar Hirani’s ‘Dunki’ goes viral; have a look

'ਡੰਕੀ' ਫ਼ਿਲਮ ਤੋਂ ਪਹਿਲਾਂ ਅਗਲੇ ਸਾਲ ਸ਼ਾਹਰੁਖ ਖਾਨ ਦੀਆਂ ਦੋ ਹੋਰ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਨ੍ਹਾਂ 'ਚੋਂ ਇਕ ਫਿਲਮ ਦਾ ਨਾਂ 'ਪਠਾਨ' ਹੈ, ਜਿਸ 'ਚ ਉਹ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਨਾਲ ਨਜ਼ਰ ਆਉਣਗੇ। ਇਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। ਇਹ ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋ ਰਹੀ ਹੈ।

 

You may also like