‘ਸਟ੍ਰੀਟ ਡਾਂਸ ਥ੍ਰੀਡੀ’ ਦੇ ਨਵੇਂ ਗੀਤ ਨੂੰ ਲੱਗਿਆ ਮਿਲਿੰਦ ਗਾਬਾ ਦੀ ਆਵਾਜ਼ ਦਾ ਤੜਕਾ, ‘ਨੱਚੀ ਨੱਚੀ’ ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  January 30th 2020 03:54 PM  |  Updated: January 30th 2020 03:56 PM

‘ਸਟ੍ਰੀਟ ਡਾਂਸ ਥ੍ਰੀਡੀ’ ਦੇ ਨਵੇਂ ਗੀਤ ਨੂੰ ਲੱਗਿਆ ਮਿਲਿੰਦ ਗਾਬਾ ਦੀ ਆਵਾਜ਼ ਦਾ ਤੜਕਾ, ‘ਨੱਚੀ ਨੱਚੀ’ ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ‘ਸਟ੍ਰੀਟ ਡਾਂਸ ਥ੍ਰੀਡੀ’ ਦਾ ਇੱਕ ਹੋਰ ਨਵਾਂ ਗੀਤ ਇੰਟਰਨੈੱਟ ਉੱਤੇ ਰਿਲੀਜ਼ ਹੋ ਚੁੱਕਿਆ ਹੈ। ਨੱਚੀ ਨੱਚੀ (Nachi Nachi) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਵੀ ਪੰਜਾਬੀ ਤੜਕਾ ਲਗਾਇਆ ਗਿਆ ਹੈ। ਜੀ ਹਾਂ ਇਸ ਗੀਤ ਨੂੰ ਪੰਜਾਬੀ ਰੈਪਰ ਤੇ ਗਾਇਕ ਮਿਲਿੰਦ ਗਾਬਾ ਦੀ ਆਵਾਜ਼ ਦਾ ਤੜਕਾ ਲਗਾਇਆ ਗਿਆ ਤੇ ਉਨ੍ਹਾਂ ਦੇ ਨਾਲ ਗਾਇਕੀ ‘ਚ ਸਾਥ ਦਿੱਤਾ ਹੈ ਨਿਤੀ ਮੋਹਨ ਤੇ ਧਵਨੀ ਭਾਨੂਸ਼ਾਲੀ ਹੋਰਾਂ ਨੇ।

ਹੋਰ ਵੇਖੋ:‘ਜਿੰਦੇ ਮੇਰੀਏ’ ਦਾ ਰੋਮਾਂਟਿਕ ਗੀਤ ‘ਤੇਰੇ ਬਿਨ’ ਹੋਇਆ ਰਿਲੀਜ਼, ਇੱਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਪਰਮੀਸ਼ ਤੇ ਸੋਨਮ, ਦੇਖੋ ਵੀਡੀਓ

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਮਿਲਿੰਦ ਗਾਬਾ ਤੇ ਅਸਲੀ ਗੋਲਡ ਨੇ ਮਿਲਕੇ ਲਿਖੇ ਨੇ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ‘ਚ ਵਰੁਣ ਧਵਨ, ਸ਼ਰਧਾ ਕਪੂਰ ਤੇ ਨੋਰਾ ਫਤੇਹੀ ਦਾ ਸ਼ਾਨਦਾਰ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚੱਲਦੇ ਗਾਣੇ ਨੂੰ ਸੋਸ਼ਲ ਮੀਡੀਆ ਉੱਤੇ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ ਤੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਜੇ ਗੱਲ ਕਰੀਏ ਮਿਲਿੰਦ ਗਾਬਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸ਼ਾਨਦਾਰ ਗੀਤ ਦੇ ਚੁੱਕੇ ਨੇ ਜਿਵੇਂ ਨਜ਼ਰ ਯਾਰ ਮੋੜ ਦੋ, ਲੱਗ ਜਾਏਗੀ, ਮੈਂ ਤੇਰੀ ਹੋ ਗਈ, ਜ਼ਰਾ ਪਾਸ ਆਓ, ਕਲੇਸ਼, ਸੋਹਣਾ 2 ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੇ ਰੈਪ ਦਾ ਤੜਕਾ ਲਗਾ ਚੁੱਕੇ ਹਨ।

View this post on Instagram

 

@varundvn Pahji i should do more raps for you ! Killed it ? @norafatehi @shraddhakapoor ??? Guys #NachiNachi From @streetdancer3 Is Out Now With the Flawless @dhvanibhanushali22 . Mubarkaaan @goldenwords31 For his bollywood Debut . Thankyou @bhushankumar sir for this . Congratulations to My Brothers @sunilsethi27 @varunarora4 @rajchanana @shivamchanana @vivinsachdeva ??? Thankyou So Much Sachin Pahji Jigar Pahji ??. . It's about to get LIT ?LINK IN BIO . @PDdancing @remodsouza @Lizelle1238 @itsBhushanKumar @iamDivyaKhosla @dthevirus31 @punitjpathak @TheRaghav_Juyal @sushantgm0 @SalmanYKhan @FRANCISROUGHLEY @MananSagar #YusufKhan @neetimohan18 @dhvanivinod @themillind @SachinJigarLive @soulfulsachin @jigarsaraiya #AsliGold @Ramjowrites @Veekay747 #TonyJMadrasMacha @fsobombay #MichaelEdwinPillai @KrutiMahesh @rahulshettyRz @TSeries @StreetDancer_ #MusicMG

A post shared by BLESSED?? (@millindgaba) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network