‘ਮਿਸ ਪੀਟੀਸੀ ਪੰਜਾਬੀ 2021’ ਲਈ ਭੇਜੋ ਆਪਣੀ ਐਂਟਰੀ, ਆਖਰੀ ਤਾਰੀਖ 19 ਜਨਵਰੀ

Written by  Rupinder Kaler   |  January 18th 2021 03:57 PM  |  Updated: January 18th 2021 03:59 PM

‘ਮਿਸ ਪੀਟੀਸੀ ਪੰਜਾਬੀ 2021’ ਲਈ ਭੇਜੋ ਆਪਣੀ ਐਂਟਰੀ, ਆਖਰੀ ਤਾਰੀਖ 19 ਜਨਵਰੀ

ਪੀਟੀਸੀ ਪੰਜਾਬੀ ਨੌਜਵਾਨਾਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ ਹਨ । ਇਸ ਸਭ ਦੇ ਚੱਲਦੇ ਪੰਜਾਬ ਦੀਆਂ ਮੁਟਿਆਰਾਂ ਲਈ ਇੱਕ ਵਾਰ ਫਿਰ ਪੀਟੀਸੀ ਪੰਜਾਬੀ ਆਪਣਾ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਲੈ ਕੇ ਆ ਰਿਹਾ ਹੈ, ਜਿਸ ਵਿੱਚ ਕੋਈ ਵੀ ਮੁਟਿਆਰ ਵੀ ਹਿੱਸਾ ਲੈ ਸਕਦੀ ਹੈ।

ਹੋਰ ਪੜ੍ਹੋ :

ਕਿਸਾਨਾਂ ਖਿਲਾਫ ਬੋਲਣ ਵਾਲੀ ਹੇਮਾ ਮਾਲਿਨੀ ਨੂੰ ਕਿਸਾਨਾਂ ਨੇ ਲਿਖੀ ਖੁੱਲ੍ਹੀ ਚਿੱਠੀ, ਕਿਹਾ ‘ਹੇਮਾ ਮਾਲਿਨੀ ਪੰਜਾਬ ਆ ਕੇ ਸਮਝਾਵੇ ਖੇਤੀ ਕਾਨੂੰਨ’

ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਐਂਟਰੀ ਭੇਜਣੀ ਪਵੇਗੀ । ਐਂਟਰੀ ਭੇਜਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੀ ਦੋ ਮਿੰਟ ਦੀ ਵੀਡੀਓ ਬਣਾਓ । ਇਸ ਵੀਡੀਓ ਤੇ ਦੋ ਤਸਵੀਰਾਂ ਨੂੰ ਪੀਟੀਸੀ ਪਲੇਅ ਐਪ ’ਤੇ ਅੱਪਲੋਡ ਕਰੋੋ ਜਾਂ ਇਸ ਨੂੰ Whatsapp ਰਾਹੀਂ ਇਸ 9811757373 ਨੰਬਰ ਤੇ ਭੇਜੋ ।ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਇਸ mpp@ptcnetwork.com ਈਮੇਲ ’ਤੇ ਵੀ ਭੇਜ ਸਕਦੇ ਹੋ ।

ਐਂਟਰੀ ਭੇਜਣ ਦੀ ਆਖਰੀ ਤਾਰੀਖ 19 ਜਨਵਰੀ 2021 ਹੈ । ਯੋਗਤਾ :- ਐਂਟਰੀ ਭੇਜਣ ਵਾਲੀ ਮੁਟਿਆਰ ਦੀ ਉਮਰ 18 ਤੋਂ 24 ਸਾਲ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਪ੍ਰਤੀਭਾਗੀ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਉਪਰ ਹੋਣੀ ਚਾਹੀਦੀ ਹੈ । ਹੁਣ ਦੇਰ ਕਿਸ ਗੱਲ ਹੀ ਅੱਜ ਹੀ ਭੇਜੋ ਆਪਣੀ ਐਂਟਰੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਕਰਕੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਅੰਦਾਜ਼ ਇਸ ਵਾਰ ਕੁਝ ਵੱਖਰਾ ਹੈ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network