ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦੀ ਦਿਲ ਦਾ ਦੌਰਾ ਕਾਰਨ ਹੋਈ ਮੌਤ,ਜਲੰਧਰ ਦਾ ਰਹਿਣ ਵਾਲਾ ਸੀ ਗਾਇਕ,ਮਾਸਟਰ ਸਲੀਮ ਸਣੇ ਕਈ ਗਾਇਕਾਂ ਨੇ ਮੌਤ 'ਤੇ ਜਤਾਇਆ ਦੁੱਖ

Written by  Shaminder   |  December 09th 2019 10:45 AM  |  Updated: December 09th 2019 10:45 AM

ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦੀ ਦਿਲ ਦਾ ਦੌਰਾ ਕਾਰਨ ਹੋਈ ਮੌਤ,ਜਲੰਧਰ ਦਾ ਰਹਿਣ ਵਾਲਾ ਸੀ ਗਾਇਕ,ਮਾਸਟਰ ਸਲੀਮ ਸਣੇ ਕਈ ਗਾਇਕਾਂ ਨੇ ਮੌਤ 'ਤੇ ਜਤਾਇਆ ਦੁੱਖ

ਜਲੰਧਰ ਦੇ ਰਹਿਣ ਵਾਲੇ ਅਤੇ ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦਿਆਂ ਹੀ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਮਾਸਟਰ ਸਲੀਮ ਨੇ ਵੀ ਉਨ੍ਹਾਂ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਉਨ੍ਹਾਂ ਦੀ ਮੌਤ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ।

ਹੋਰ ਵੇਖੋ:ਬਾਲੀਵੁੱਡ ਦੇ ਪ੍ਰਸਿੱਧ ਮੇਕਅੱਪ ਆਰਟਿਸਟ ਦਾ ਦਿਹਾਂਤ,ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਜਤਾਇਆ ਦੁੱਖ

https://www.facebook.com/MasterSaleem/photos/a.10151905701417667/10157672788492667/?type=3&theater

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਵਿੱਕੀ ਦੀ  ਇੱਕ ਤਸਵੀਰ ਸਾਂਝੀ ਕਰਦੇ ਹੋਏੇ ਲਿਖਿਆ ਕਿ 'ਬਹੁਤ ਦੁੱਖ ਲੱਗ ਰਿਹਾ ਹੈ ਇਹ ਕਹਿੰਦੇ ਹੋਏ ਕਿ ਵਿੱਕੀ ਬਾਦਸ਼ਾਹ ਜੀ ਨਹੀਂ ਰਹੇ ਰਿਪ ਵਿੱਕੀ ਵੀਰੇ"।

ਦੱਸ ਦਈਏ ਕਿ ਵਿੱਕੀ ਬਾਦਸ਼ਾਹ ਸੋਬਤੀ ਹਸਪਤਾਲ 'ਚ ਇਲਾਜ ਅਧੀਨ ਸਨ । ਉਹ ਇੱਕ ਪੁੱਤਰ ਅਤੇ ਤਿੰਨ ਧੀਆਂ ਦੇ ਪਿਤਾ ਸਨ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network