ਬੀ ਪਰਾਕ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਰਿਲੀਜ਼ ਹੋਇਆ ਸੁਫ਼ਨਾ ਫ਼ਿਲਮ ਦਾ ਨਵਾਂ ਗੀਤ ‘ਸ਼ੁਕਰੀਆ’, ਦੇਖੋ ਵੀਡੀਓ

Written by  Lajwinder kaur   |  February 16th 2020 10:48 AM  |  Updated: February 16th 2020 10:48 AM

ਬੀ ਪਰਾਕ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਰਿਲੀਜ਼ ਹੋਇਆ ਸੁਫ਼ਨਾ ਫ਼ਿਲਮ ਦਾ ਨਵਾਂ ਗੀਤ ‘ਸ਼ੁਕਰੀਆ’, ਦੇਖੋ ਵੀਡੀਓ

ਪੰਜਾਬੀ ਫ਼ਿਲਮ ਸੁਫ਼ਨਾ ਜੋ ਕਿ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ ਤੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਜਿਸ ਦੇ ਚੱਲਦੇ ਫ਼ਿਲਮ ਦਾ ਇਕ ਹੋਰ ਨਵਾਂ ਗੀਤ ‘ਸ਼ੁਕਰੀਆ’ ਰਿਲੀਜ਼ ਹੋ ਚੁੱਕਿਆ ਹੈ। ਜੇ ਗੱਲ ਕਰੀਏ ਸ਼ੁਕਰੀਆ ਗੀਤ ਦੀ ਤਾਂ ਉਹ ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਹੈ। ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ‘ਚ ਬਾਕਮਾਲ ਗਾਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਪਿਆਰ ਦੇ ਰੰਗਾਂ ਨਾਲ ਭਰਿਆ ਇਸ ਗੀਤ ਦੇ ਬੋਲ ਜਾਨੀ ਕਲਮ ‘ਚੋਂ ਨਿਕਲੇ ਨੇ। ਮਿਊਜ਼ਿਕ ਦਿੱਤਾ ਹੈ ਖੁਦ ਬੀ ਪਰਾਕ ਨੇ। ਗਾਣੇ ਨੂੰ ਐਮੀ ਵਿਰਕ ਤੇ ਤਾਨੀਆ ਉੱਤੇ ਫਿਲਮਾਇਆ ਗਿਆ ਹੈ। ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਕਿਸਮਤ ਵਰਗੀ ਸੁਪਰ ਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਹੀ ‘ਸੁਫ਼ਨਾ’ ਫ਼ਿਲਮ ਨੂੰ ਬਣਾਇਆ ਹੈ ਤੇ ਕਹਾਣੀ ਵੀ ਖੁਦ ਲਿਖੀ ਹੈ। ਇਸ ਫ਼ਿਲਮ ਨੂੰ ਕਮਾਲ ਦੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਜਾਨੀ ਤੇ ਬੀ ਪਰਾਕ ਦੀ ਜੋੜੀ ਨੇ। ਇਸ ਫ਼ਿਲਮ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network