ਕਾਮੇਡੀਅਨ ਸੁਗੰਧਾ ਮਿਸ਼ਰਾ ਦੀ ਹੋਈ ਮੰਗਣੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਤਸਵੀਰ, ਕਲਾਕਾਰ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

written by Lajwinder kaur | April 17, 2021

ਕਾਮੇਡੀਅਨ ਸੁਗੰਧਾ ਮਿਸ਼ਰਾ (Sugandha Mishra) ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ । ਭਾਰਤ ਵਿੱਚ ਕਾਮੇਡੀ ਦੇ ਬੇਤਾਜ਼ ਬਾਦਸ਼ਾਹਾਂ ਵਿਚ ਇਕ ਨਾਂਅ ਸੁਗੰਧਾ ਮਿਸ਼ਰਾ ਦਾ ਵੀ ਜਰੂਰ ਆਉਂਦਾ ਹੈ । ਉਨ੍ਹਾਂ ਨੇ ਆਪਣੇ ਕਾਮੇਡੀ ਕਰਿਅਰ ਵਿਚ ਬਹੁਤ ਹੀ ਕਾਮਯਾਬੀ ਪਾਈ ਹੈ ਤੇ ਮਾਇਆ ਨਗਰੀ 'ਚ ਚੰਗਾ ਨਾਂਅ ਬਣਾਇਆ ਹੈ। ਵਿਸ਼ਵ ਭਰ ਵਿਚ ਲੋਕ ਸੁਗੰਧਾ ਮਿਸ਼ਰਾ ਦੀ ਕਾਮੇਡੀ ਦੇ ਦੀਵਾਨੇ ਹਨ। ਜੀ ਹਾਂ ਉਹ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰਨ ਜਾ ਰਹੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਜੀਵਨ ਸਾਥੀ ਲੱਭ ਲਿਆ ਹੈ।

inside image of comedian sungand mishra

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦੇ ਨਾਲ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

inside image of sugandha mishra and suket bhonsle got engagment

ਉਨ੍ਹਾਂ ਨੇ ਆਪਣੇ ਮੰਗੇਤਰ ਸੰਕੇਤ ਭੋਸਲੇ (𝐒𝐚𝐧𝐤𝐞𝐭 𝐁𝐡𝐨𝐬𝐚𝐥𝐞) ਦੇ ਨਾਲ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ 𝑭𝒐𝒓𝒆𝒗𝒆𝒓 ਤੇ ਨਾਲ ਹੀ ਰਿੰਗ ਤੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।  ਦੱਸ ਦਈਏ ਸੰਕੇਤ ਭੋਸਲੇ ਵੀ ਕਾਮੇਡੀਅਨ ਹੀ ਨੇ। ਇਸ ਪੋਸਟ 'ਤੇ ਗਾਇਕ ਟੋਨੀ ਕੱਕੜ, ਜਸਵੀਰ ਕੌਰ ਤੇ ਕਈ ਹੋਰ ਨਾਮੀ ਹਸਤੀਆਂ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ।

image of sanket bhonsle

ਦੱਸ ਦਈਏ ਸੁਗੰਧਾ ਮਿਸ਼ਰਾ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ । ਉਨ੍ਹਾਂ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵਧੀਆ ਗਾਇਕਾ ਵੀ ਨੇ ਤੇ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੀ ਹੈ।

 

0 Comments
0

You may also like