ਦੀਵਾਲੀ ਪਾਰਟੀ 'ਚ ਸਾੜ੍ਹੀ ਪਹਿਨ ਕੇ ਪਹੁੰਚੀ ਸੁਹਾਨਾ ਖ਼ਾਨ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | October 21, 2022 11:44am

Suhana Khan in Saree: ਦੇਸ਼ ਭਰ 'ਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਵਿੱਚ ਵੀ ਵੱਖ-ਵੱਖ ਸੈਲੇਬਸ ਵੱਲੋਂ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਮਨੀਸ਼ ਮਲੋਹਤਰਾ ਦੀ ਦੀਵਾਲੀ ਪਾਰਟੀ 'ਚ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੂੰ ਸਪਾਟ ਕੀਤਾ ਗਿਆ। ਇਸ ਵਾਰ ਸੁਹਾਨਾ ਦੇ ਦੀਵਾਲੀ ਪਾਰਟੀ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image source: instagram

ਦੱਸ ਦਈਏ ਕਿ 20 ਅਕਤੂਬਰ ਦੀ ਰਾਤ ਨੂੰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਸੀ। ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸੈਲਬਸ ਨੇ ਸ਼ਿਰਕਤ ਕੀਤੀ। ਹਾਲਾਂਕਿ ਜਿਵੇਂ ਹੀ ਸ਼ਾਹਰੁਖ ਖ਼ਾਨ ਦੀ ਲਾਡਲੀ ਧੀ ਸੁਹਾਨਾ ਪਾਰਟੀ 'ਚ ਪਹੁੰਚੀ ਤਾਂ ਕੈਮਰੇ ਉਨ੍ਹਾਂ 'ਤੇ ਰੁੱਕ ਗਏ। ਇਸ ਦੀ ਵਜ੍ਹਾ ਸੀ ਸੁਹਾਨਾ ਦਾ ਖ਼ਾਸ ਲੁੱਕ।

ਬਾਲੀਵੁੱਡ ਸਿਤਾਰਿਆਂ ਵਿਚਾਲੇ ਸਟਾਰ ਕਿਡ ਸੁਹਾਨਾ ਖ਼ਾਨ ਦੀ ਇਹ ਪੱਬਲਿਕ ਅਪੀਅਰੈਂਸ ਸੀ। ਅਜਿਹੇ 'ਚ ਜੇਕਰ ਉਹ ਇਹ ਕਿਹਾ ਜਾਵੇ ਕਿ ਸੁਹਾਨਾ ਨੇ ਆਪਣੇ ਬੇਹੱਦ ਪਿਆਰੇ ਤੇ ਟ੍ਰੈਡੀਸ਼ਨਲ ਲੁੱਕ ਨਾਲ ਲਾਈਮਲਾਈਟ ਲੈ ਲਈ ਤਾਂ ਇਹ ਗ਼ਲਤ ਨਹੀਂ ਹੋਵੇਗਾ।

image source: instagram

ਸੁਹਾਨਾ ਖ਼ਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਸੁਹਾਨਾ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਟ੍ਰੈਡੀਸ਼ਨਲ ਲੁੱਕ ਵਿੱਚ ਸਪਾਟ ਕੀਤਾ ਗਿਆ ਹੈ। ਇਸ ਦੌਰਾਨ ਸੁਹਾਨਾ ਨੇ ਸ਼ਿਮਰੀ ਗੋਲਡਨ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ। ਇਸ ਦੇ ਨਾਲ ਸੁਹਾਨਾ ਨੇ ਡਿਜ਼ਾਈਨਰ ਚੋਲੀ ਕੈਰੀ ਕੀਤੀ ਸੀ। ਆਪਣੇ ਇਸ ਆਊਟਫਿਟ ਦੇ ਨਾਲ ਸੁਹਾਨਾ ਬੇਹੱਦ ਲਾਈਟ ਮੇਅਕਪ ਕੀਤਾ ਹੋਇਆ ਸੀ ਤੇ ਵਾਲਾਂ ਦਾ ਬਨ ਬਣਾਇਆ ਹੋਈਆ ਸੀ। ਆਪਣੇ ਇਸ ਲੁੱਕ ਵਿੱਚ ਸੁਹਾਨਾ ਬੇਹੱਦ ਗਲੈਮਰਸ ਨਜ਼ਰ ਆਈ।

ਸੁਹਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਨੂੰ ਦੀਪਿਕਾ ਪਾਦੂਕੋਣ ਦੀ ਯਾਦ ਆ ਗਈ। ਸੋਸ਼ਲ ਮੀਡੀਆ 'ਤੇ ਸੁਹਾਨਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image source: instagram

ਹੋਰ ਪੜ੍ਹੋ: ਹਰਭਜਨ ਮਾਨ ਨੇ ਪੁੱਤਰ ਅਵਕਾਸ਼ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ

ਕਈ ਯੂਜ਼ਰਸ ਨੇ ਸੁਹਾਨਾ ਨੂੰ ਦੂਜੀ ਦੀਪਿਕਾ ਪਾਦੂਕੋਣ ਕਿਹਾ ਹੈ। ਇੱਕ ਹੋਰ ਨੇ ਕਿਹਾ ਕਿ ਇੱਕ ਮਿੰਟ ਲਈ ਤਸਵੀਰ ਵੇਖਣ 'ਤੇ ਉਸ ਨੂੰ ਭੁਲੇਖਾ ਪਿਆ ਕਿ ਸ਼ਾਇਦ ਇਹ ਦੀਪਿਕਾ ਪਾਦੂਕੋਣ ਹੈ, ਪਰ ਨਹੀਂ, ਇਹ ਸੁਹਾਨਾ ਖ਼ਾਨ ਹੈ ਜੋ ਕਿ ਟ੍ਰੈਡੀਸ਼ਨਲ ਅਟਾਈਰ ਵਿੱਚ ਖੂਬਸੂਰਤ ਲੱਗ ਰਹੀ ਹੈ।

You may also like