ਜੱਦੀ ਸਰਦਾਰ ਫ਼ਿਲਮ ਦਾ ਗੀਤ ਸੂਹੇ ਬੁੱਲਾਂ ਵਾਲੀਏ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਹੋ ਚੁੱਕਿਆ ਹੈ । ਇਸ ਗੀਤ ਦਾ ਇੱਕ ਵੀਡੀਓ ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਗੀਤ ਨੂੰ ਪੀਟੀਸੀ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਪੀਟੀਸੀ ਪੰਜਾਬੀ,ਪੀਟੀਸੀ ਚੱਕ ਦੇ 'ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸਿੱਪੀ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਜਦਕਿ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ।
ਮਿਊਜ਼ਿਕ ਦੇਸੀ ਰੂਟਸ ਵੱਲੋਂ ਦਿੱਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ 'ਚ ਸੱਚੇ ਪਿਆਰ ਦੀ ਗੱਲ ਕੀਤੀ ਗਈ ਹੈ ।ਇਸ ਗੀਤ ਨੂੰ ਸਿੱਪੀ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਇਸ ਨੂੰ ਸਿੱਪੀ ਗਿੱਲ 'ਤੇ ਇਸ ਫ਼ਿਲਮ ਦੀ ਅਦਾਕਾਰਾ 'ਤੇ ਫ਼ਿਲਮਾਇਆ ਗਿਆ ਹੈ ।ਸਾਂਝੇ ਪਰਿਵਾਰਾਂ 'ਚ ਕਿੰਝ ਕੁਝ ਲੋਕ ਸ਼ਰੀਕੇਬਾਜ਼ੀ ਪੈਦਾ ਕਰ ਦਿੰਦੇ ਹਨ ਨੂੰ ਦਰਸਾਉਂਦੀ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ ਤੇ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ।
ਫ਼ਿਲਮ 'ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
suhe bullan waliye ptc motion picture
ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ। ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ 'ਚ ਡਿਸਟ੍ਰੀਬਿਊਟ ਕੀਤਾ ਜਾਵੇਗਾ
broadway