ਸੁੱਖੀ ਮਿਊਜ਼ਿਕਲ ਡੌਕਟਰਜ਼ ਦਾ ਨਵਾਂ ਗੀਤ ‘COCO’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | December 10, 2021

ਪੰਜਾਬੀ ਗਾਇਕ ਤੇ ਸੰਗੀਤ ਨਿਰਦੇਸ਼ਕ ਸੁੱਖੀ ਮਿਊਜ਼ਿਕਲ ਡੌਕਟਰਜ਼ Sukhe Muzical Doctorz ਜੋ ਕਿ ਆਪਣੇ ਨਵੇਂ ਗੀਤ ਕੋਕੋ (COCO) ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋ ਗਏ ਨੇ। ਜੀ ਹਾਂ ਗੀਤਕਾਰ ਜਾਨੀ ਅਤੇ ਸੁੱਖੀ ਮਿਊਜ਼ਿਕਲ ਡੌਕਟਰਜ਼ ਦੀ ਜੋੜੀ ਜੋ ਕਿ ਕੋਕਾ ਦੀ ਸਫਲਤਾ ਤੋਂ ਬਾਅਦ ਕੋਕੋ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ।

ਹੋਰ ਪੜ੍ਹੋ :ਇੱਕ ਦੂਜੇ ਹੋਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਤਸਵੀਰਾਂ ਸ਼ੇਅਰ ਕਰਕੇ ਨਵੇਂ ਵਿਆਹੇ ਜੋੜੇ ਨੂੰ ਦਿੱਤੀ ਵਧਾਈ

ਜੀ ਹਾਂ ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਅਤੇ ਗਾਇਆ ਅਤੇ ਮਿਊਜ਼ਿਕ ਖੁਦ ਸੁੱਖੀ ਮਿਊਜ਼ਿਕ ਡੌਕਟਰਜ਼ ਨੇ ਦਿੱਤਾ ਹੈ। ਇੱਕ ਵਾਰ ਫਿਰ ਤੋਂ ਬੀਟ ਸੌਂਗ ਦੇ ਨਾਲ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਵਿਊਜ਼ ਵੱਧ ਰਹੇ ਨੇ।

sukh-e pic

ਗਾਣੇ ਦਾ ਮਿਊਜ਼ਿਕ ਵੀਡੀਓ ਵੀ ਸ਼ਾਨਦਾਰ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਸੁੱਖੀ ਮਿਊਜ਼ਿਕ ਡੌਕਟਰਜ਼ ਅਤੇ ਅਦਾਕਾਰੀ ਚ ਸਾਥ ਦੇ ਰਹੇ ਨੇ Shweta Sharda, Shailesh Pandey । ਇਸ ਗੀਤ ਨੂੰ Desi Melodies ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of coco song

ਹੋਰ ਪੜ੍ਹੋ : ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਜੇ ਗੱਲ ਕਰੀਏ ਸੁੱਖੀ ਮਿਊਜ਼ਿਕਲ ਡੌਕਟਰਜ਼ ਦੇ ਵਰਕ ਫਰੰਟ ਦੀ ਤਾਂ ਉਹ ਸਨਾਈਪਰ, ਸੁਸਾਈਡ, ਜੈਗੂਆਰ, ਕੁੜੀਏ ਸਨੈਪਚੈਟ ਵਾਲੀਏ, ਆਲ ਬਲੈਕ, ਕੋਕਾ ਅਤੇ ਸੁਪਰਸਟਾਰ, ‘ਵੀਡੀਓ ਬਣਾ ਦੇ’ ਵਰਗੇ ਕਈ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦਾ ਤੜਕਾ ਵੀ ਲਗਾ ਚੁੱਕੇ ਨੇ । ਜੇ ਗੱਲ ਕਰੀਏ ਰੈਪਰ ਤੇ ਗਾਇਕ ਇੱਕਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜਿਵੇਂ ‘ਦਿਸ ਇਸ ਲਾਈਫ਼’, ‘ਹਾਫ ਵਿੰਡੋ ਡਾਉਨ’, ‘ਸ਼ੁਰੂਆਤ’, ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਗੁਰੂ ਰੰਧਾਵਾ, ਰੁਸਤਮ, ਅਖਿਲ ਵਰਗੇ ਕਈ ਗਾਇਕਾਂ ਦੇ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾ ਚੁੱਕੇ ਹਨ ।

You may also like