ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਇੱਕਾ ਲੈ ਕੇ ਆ ਰਹੇ ਨੇ ਨਵਾਂ ਗੀਤ ‘FOCUS’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | September 12, 2021

ਪੰਜਾਬੀ ਗਾਇਕ ਤੇ ਸੰਗੀਤ ਨਿਰਦੇਸ਼ਕ ਸੁੱਖੀ ਮਿਊਜ਼ਿਕਲ ਡੌਕਟਰਜ਼ Sukhe Muzical Doctorz ਜੋ ਕਿ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਰਹੇ ਨੇ। ਕਾਫੀ ਸਮੇਂ ਤੋਂ ਬਾਅਦ ਉਹ ਆਪਣਾ ਕੋਈ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਗੀਤ ਦੀ ਫਰਸਟ ਲੁੱਕ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।

singer sukhi-min image source- instagram

ਹੋਰ ਪੜ੍ਹੋ : ਪਹਿਲੀ ਵਾਰ ਸਾਹਮਣੇ ਆਈ ਗਾਇਕ ਸੁਖਬੀਰ ਦੀ ਪਤਨੀ ਦੀਆਂ ਤਸਵੀਰਾਂ, ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਗਾਇਕ ਨੇ ਪਤਨੀ ਨੂੰ ਕੀਤਾ ਵਿਸ਼

ਜੀ ਹਾਂ ਉਹ ਫੋਕਸ (FOCUS) ਟਾਈਟਲ ਹੇਠ ਬੀਟ ਸੌਂਗ ਲੈ ਕੇ ਆ ਰਹੇ ਨੇ। ਇਸ ਗੀਤ ਸੁੱਖੀ ਦੇ ਨਾਲ ਰੈਪਰ ਇੱਕਾ Ikka ਵੀ ਨਜ਼ਰ ਆਉਂਣਗੇ। ਇਹ ਗੀਤ 14 ਸਤੰਬਰ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

ਹੋਰ ਪੜ੍ਹੋ : ਜਪਜੀ ਖਹਿਰਾ ਨੇ ‘ਬੰਦ ਦਰਵਾਜ਼ੇ’ ਗੀਤ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

inside image of focus poster of sukhie musziical doctorz and ikka-min image source- instagram

ਜੇ ਗੱਲ ਕਰੀਏ ਸੁੱਖੀ ਮਿਊਜ਼ਿਕਲ ਡੌਕਟਰਜ਼ ਦੀ ਤਾਂ ਉਨ੍ਹਾਂ ਦਾ ਅਸਲੀ ਨਾਂਅ ਸੁਖਦੀਪ ਸਿੰਘ ਦਿਆਲ ਹੈ । ਆਪਣੇ ਗੀਤਾਂ ਦੇ ਨਾਲ ਸੁੱਖੀ ਆਪਣੇ ਹੇਅਰ ਸਟਾਇਲ ਕਰਕੇ ਵੀ ਜਾਣੇ ਜਾਂਦੇ ਨੇ । ਉਹ ਸਨਾਈਪਰ, ਸੁਸਾਈਡ, ਜੈਗੂਆਰ,  ਕੁੜੀਏ ਸਨੈਪਚੈਟ ਵਾਲੀਏ, ਆਲ ਬਲੈਕ, ਕੋਕਾ ਅਤੇ ਸੁਪਰਸਟਾਰ, ‘ਵੀਡੀਓ ਬਣਾ ਦੇ’ ਵਰਗੇ ਕਈ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦਾ ਤੜਕਾ ਵੀ ਲਗਾ ਚੁੱਕੇ ਨੇ । ਜੇ ਗੱਲ ਕਰੀਏ ਰੈਪਰ ਤੇ ਗਾਇਕ ਇੱਕਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜਿਵੇਂ ‘ਦਿਸ ਇਸ ਲਾਈਫ਼’, ‘ਹਾਫ ਵਿੰਡੋ ਡਾਉਨ’, ‘ਸ਼ੁਰੂਆਤ’, ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਗੁਰੂ ਰੰਧਾਵਾ, ਰੁਸਤਮ, ਅਖਿਲ ਵਰਗੇ ਕਈ ਗਾਇਕਾਂ ਦੇ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾ ਚੁੱਕੇ ਹਨ ।

 

..

0 Comments
0

You may also like