'ਬਿੱਗ ਬੌਸ' 'ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ 

Written by  Rupinder Kaler   |  October 25th 2018 01:09 PM  |  Updated: October 25th 2018 01:17 PM

'ਬਿੱਗ ਬੌਸ' 'ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ 

'ਬਿੱਗ ਬੌਸ' ਸ਼ੋਅ ਲਗਾਤਾਰ ਚਰਚਾ ਵਿੱਚ ਹੈ ।ਇਸ ਵਾਰ ਇਹ ਸ਼ੋਅ ਅਨੂਪ ਜਲੋਟਾ ਤੇ ਜਸਲੀਨ ਦੀ ਜੋੜੀ ਕਰਕੇ ਸੁਰਖੀਆਂ 'ਚ ਹੈ ।ਪਰ ਹੁਣ ਇਸ ਸ਼ੋਅ ਕਰਕੇ ਗਾਇਕ ਸੁਖਵਿੰਦਰ ਵੀ ਚਰਚਾ ਵਿੱਚ ਆ ਗਏ ਹਨ, ਦਰਅਸਲ ਬੀਤੇ ਦਿਨੀਂ ਬਿੱਗ ਬੌਸ ਦੇ ਘਰ 'ਚ ਹੋਈ ਸੀਕ੍ਰੇਟ ਟਾਸਕ ਤੋਂ ਬਾਅਦ ਅਜਿਹਾ ਖੁਲਾਸਾ ਹੋਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

ਹੋਰ ਵੇਖੋ :ਆਮਿਰ ਖਾਨ ਨੇ ਠੱਗੇ ਚੀਨ ਦੇ ਲੋਕ, ਦੇਖੋ ਕਿਸ ਤਰ੍ਹਾਂ ਠੱਗੇ ਗਏ ਚੀਨੀ

Sukhwinder Singh , Jasleen Matharu Sukhwinder Singh , Jasleen Matharu

ਟਾਸਕ ਦੀ ਗੱਲ ਕੀਤੀ ਜਾਵੇ ਤਾਂ ਅਨੂਪ, ਜਸਲੀਨ ਦੇ ਐਕਸ ਬੁਆਏ ਫ੍ਰੈਂਡ ਨੂੰ ਲੈ ਕੇ ਮਜ਼ਾਕ ਕਰਦੇ ਹਨ। ਇਸ ਮਜ਼ਾਕ ਦੌਰਾਨ ਅਨੂਪ ਇਸ਼ਾਰਿਆਂ 'ਚ ਸੁੱਖੀ ਦਾ ਨਾਂ ਲੈਂਦੇ ਹਨ। ਜਸਲੀਨ, ਅਨੂਪ ਨੂੰ ਕਹਿੰਦੀ ਹੈ ਕਿ ਉਹ ਦੁਬਾਰਾ ਅਜਿਹਾ ਨਾ ਕਰਨ ਕਿਉਂਕਿ ਮਿਊਜ਼ਿਕ ਇੰਡਸਟਰੀ 'ਚ ਸਭ ਸੁਖਵਿੰਦਰ ਸਿੰਘ ਨੂੰ ਸੁੱਖੀ ਦੇ ਨਾਂ ਨਾਲ ਹੀ ਜਾਣਦੇ ਹਨ। ਅਨੂਪ ਦੇ ਇਸ਼ਾਰਿਆਂ 'ਚ ਲਏ ਸੁੱਖੀ ਦੇ ਨਾਂ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਜਸਲੀਨ, ਸੁਖਵਿੰਦਰ ਨੂੰ ਡੇਟ ਕਰ ਚੁੱਕੀ ਹੈ।

ਹੋਰ ਵੇਖੋ :ਸਟੇਜ਼ ‘ਤੇ ਹੀ ਲੜ ਪਏ ਮਾਸਟਰ ਸਲੀਮ, ਵੀਡੀਓ ਵਾਇਰਲ

Sukhwinder Singh , Jasleen Matharu Sukhwinder Singh , Jasleen Matharu

ਅਨੂਪ ਤੇ ਜਸਲੀਨ ਦੇ ਇਸ ਖੁਲਾਸੇ ਤੋਂ ਬਾਅਦ ਸੁਖਵਿੰਦਰ ਨੇ ਵੀ ਆਪਣਾ ਪੱਖ ਰੱਖਿਆ ਹੈ, ਉਨ੍ਹਾਂ ਕਿਹਾ ਕਿ ਉਹ ਜਸਲੀਨ ਨਾਲ ਕੰਮ ਕਰ ਚੁੱਕੇ ਹਨ। ਪਰ ਉਹਨਾਂ ਦਾ ਜਸਲੀਨ ਨਾਲ ਅਜਿਹਾ ਕੋਈ ਰਿਸ਼ਤਾ ਨਹੀ ਜਿਸ ਨਾਲ ਕੋਈ ਵਿਵਾਦ ਖੜਾਂ ਹੋ ਸਕੇ । ਸੁੱਖੀ ਨੇ ਕਿਹਾ ਕਿ ਉਹ ਪਿਛਲ਼ੇ ੬ ਸਾਲ ਤੋਂ ਜਸਲੀਨ ਨੂੰ ਜਾਣਦੇ ਹਨ। ਸੁਖਵਿੰਦਰ ਮੁਤਾਬਿਕ ਜਸਲੀਨ ਉਹਨਾਂ ਨਾਲ ਸ਼ੋਅ 'ਚ ਵੀ ਜਾਂਦੀ ਹੈ ਤੇ ਉਸ ਦਾ ਪਰਿਵਾਰ ਉਹਨਾਂ ਦੇ ਕਾਫੀ ਕਰੀਬ ਹੈ। ਉਸ ਦੇ ਬਿੱਗ ਬੌਸ 'ਚ ਜਾਣ ਤੋਂ ਪਹਿਲਾਂ ਵੀ ਅਸੀਂ ਮਿਲੇ, ਕੇਕ ਵੀ ਕੱਟਿਆ। ਸੁਖਵਿੰਦਰ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਸ਼ੋਅ 'ਚ ਕੀ ਕਿਹਾ ਗਿਆ ਹੈ ਜਿਸ ਨਾਲ ਇਹ ਵਿਵਾਦ ਖੜਾ ਹੋ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network