ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸੁਖਵਿੰਦਰ ਸੁੱਖੀ, ਕਿਹਾ ‘ਮੈਂ ਅਰਜ ਕਰਾਂ ਡਾਹਢੇ ਰੱਬ ਅੱਗੇ, ਪੁੱਤ ਮਰਨ ਨਾ ਜਿਉਂਦੇ ਮਾਪਿਆਂ ਦੇ’

written by Shaminder | June 03, 2022

ਸਿੱਧੂ ਮੂਸੇਵਾਲਾ (Sidhu Moose Wala ) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਇਸ ਦੇ ਨਾਲ ਹੀ ਕਈ ਪੰਜਾਬੀ ਕਲਾਕਾਰ ਮਰਹੂਮ ਗਾਇਕ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਪਹੁੰਚ ਰਹੇ ਹਨ । ਗਾਇਕ ਸੁਖਵਿੰਦਰ ਸੁੱਖੀ ਵੀ ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਕਰਨ ਦੇ ਲਈ ਪਹੁੰਚੇ ।

sukhwinder sukhi image From FB Page

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਸੀਐੱਮ ਭਗਵੰਤ ਮਾਨ, ਲੋਕਾਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ

ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਮੱਥਾ ਟੇਕ ਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੁਖਵਿੰਦਰ ਸੁੱਖੀ ਨੇ ਲਿਖਿਆ ਕਿ ‘ਮੈਂ ਅਰਜ ਕਰਾਂ ਡਾਹਢੇ ਰੱਬ ਅੱਗੇ, ਪੁੱਤ ਮਰਨ ਨਾ ਜਿਉਂਦੇ ਮਾਪਿਆਂ ਦੇ’।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਾਂ ਨਾਲ ਸੀ ਬਹੁਤ ਪਿਆਰ, ਮਾਂ ਦੀ ਤਸਵੀਰ ਵਾਲਾ ਲਾਕੇਟ ਦੇ ਨਾਲ ਤਸਵੀਰਾਂ ਵਾਇਰਲ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਦੋਂ ਉਹ ਬੀਮਾਰ ਮਾਸੀ ਦਾ ਪਤਾ ਲੈਣ ਲਈ ਉਸ ਦੇ ਪਿੰਡ ਜਾ ਰਹੇ ਸਨ । ਪਰ ਰਸਤੇ ‘ਚ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰਾ ਪਾ ਕੇ ਮਾਰ ਦਿੱਤਾ ।

sidhu Moose wala Father and sukhi ,-min (1)

image from FB pageਇਸ ਕਤਲ ਤੋਂ ਬਾਅਦ ਪੂਰੇ ਇਲਾਕੇ ‘ਚ ਰੋਸ ਦੀ ਲਹਿਰ ਹੈ ਅਤੇ ਪਿੰਡ ਦੇ ਲੋਕਾਂ ਨੇ ਵੀ ਇਸ ਘਟਨਾ ਤੋਂ ਬਾਅਦ ਡੂੰਘਾ ਦੁੱਖ ਜਤਾਉਂਦੇ ਹੋਏ ਸਿੱਧੂ ਮੂਸੇਵਾਲਾ ਦੇ ਘਰ ਆਏ ਆਪ ਆਗੂਆਂ ਦਾ ਵਿਰੋਧ ਕੀਤਾ । ਅੱਜ ਸੀਐੱਮ ਭਗਵੰਤ ਮਾਨ ਵੀ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਹਨ । ਪਰ ਉਨ੍ਹਾਂ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ।

You may also like