ਗਾਇਕ ਸੁਲਤਾਨ ਸਿੰਘ ਦੀ ਆਵਾਜ਼ ‘ਚ ਨਵਾਂ ਗੀਤ ‘ਲਕੀਰਾਂ’ ਰਿਲੀਜ਼

written by Shaminder | December 08, 2022 04:03pm

ਗਾਇਕ ਸੁਲਤਾਨ ਸਿੰਘ (Sultan Singh) ਦੀ ਆਵਾਜ਼ ‘ਚ ਨਵਾਂ ਗੀਤ ‘ਲਕੀਰਾਂ’ (Lakeeran) ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਰੀਅਲ ਸੱਚ ਵੱਲੋਂ ਲਿਖੇ ਗਏ ਹਨ ਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਐਂਕੀ ਨੇ । ਸਿੰਗਲਾ ਜੀ ਫ਼ਿਲਮਸ ਅਤੇ ਵਾਈ ਡੀ ਡਬਲਿਊ ਪ੍ਰੋਡਕਸ਼ਨ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

song Lakeeran ,'' Image Source : Youtube

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਫੈਨਸ ਦੇ ਨਾਲ ਮਨਾਇਆ ਜਨਮ ਦਿਨ, ਵੇਖੋ ਵੀਡੀਓ

ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਦਿਲ ਹੀ ਦਿ ਲਇੱਕ ਮੁੰਡੇ ਨੂੰ ਚਾਹੁੰਦੀ ਹੈ।ਪਰ ਉਸ ਦੇ ਸੁਫ਼ਨੇ ਉਸ ਵੇਲੇ ਚਕਨਾਚੂਰ ਹੋ ਜਾਂਦੇ ਹਨ, ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੁੰਡਾ ਤਾਂ ਪਹਿਲਾਂ ਹੀ ਕਿਸੇ ਹੋਰ ਦੇ ਪਿਆਰ ‘ਚ ਪਿਆ ਹੁੰਦਾ ਹੈ ।

song Lakeeran ,'' Image Source : Youtube

ਹੋਰ ਪੜ੍ਹੋ :  ਅੱਖਾਂ ਦੇ ਕੈਂਸਰ ਦੇ ਨਾਲ ਜੂਝ ਰਹੇ ਬੱਚੇ ਨੂੰ ਮਿਲਿਆ ਸੋਨੂੰ ਸੂਦ ਦਾ ਸਹਾਰਾ, ਮਦਦ ਦਾ ਦਿੱਤਾ ਭਰੋਸਾ

ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਗੀਤ ਦੇ ਬੋਲਾਂ ਦੇ ਨਾਲ-ਨਾਲ ਇਸ ਦਾ ਫ਼ਿਲਮਾਂਕਣ ਵੀ ਬਹੁਤ ਸ਼ਾਨਦਾਰ ਕੀਤਾ ਗਿਆ ਹੈ ।

song Lakeeran , Image Source : Youtube

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁਲਤਾਨ ਸਿੰਘ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਇਸ ਦੇ ਨਾਲ ਹੀ ਉਹ ਅਕਸਰ ਲਾਈਵ ਸ਼ੋਅਸ ਕਰਦੇ ਹੋਏ ਨਜ਼ਰ ਆਉਂਦੇ ਹਨ ।

You may also like