ਟੀਵੀ ਦੀ ਮਸ਼ਹੂਰ ਅਦਾਕਾਰਾ ਏਕਤਾ ਕੌਲ ਨੇ ਪੁੱਤਰ ਵੇਦ ਦੇ ਪਹਿਲੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਕਲਾਕਾਰ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

written by Lajwinder kaur | June 03, 2021

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਏਕਤਾ ਕੌਲ ਜੋ ਕਿ ਪਿਛਲੇ ਸਾਲ ਪਹਿਲੀ ਵਾਰ ਮਾਂ ਬਣੀ ਸੀ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਸੀ । ਅੱਜ ਉਨ੍ਹਾਂ ਦਾ ਬੇਟਾ ਇੱਕ ਸਾਲ ਦਾ ਹੋ ਗਿਆ ਹੈ। ਜਿਸ ਕਰਕੇ ਮੰਮੀ ਏਕਤਾ ਕੌਲ ਤੇ ਪਾਪਾ ਸੁਮਿਤ ਵਿਆਸ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਵੇਦ ਵਿਆਸ (Son Ved Vyas Turns One) ਨੂੰ ਬਰਥਡੇਅ ਵਿਸ਼ ਕੀਤਾ ਹੈ।

sumit vyas and ekta kaul instagram image image source- instagram
ਹੋਰ ਪੜ੍ਹੋ : ਪ੍ਰਮੋਦ ਸ਼ਰਮਾ ਰਾਣਾ ਨੇ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਦੀ ਜੁਗਲਬੰਦੀ ਵਾਲਾ ਖ਼ਾਸ ਵੀਡੀਓ ਕੀਤਾ ਸਾਂਝਾ, ਦੇਖੋ ਵੀਡੀਓ
actress ekta kaul with son ved viyas image source- instagram
ਏਕਤਾ ਕੌਲ ਨੇ ਆਪਣੀ ਤੇ ਪੁੱਤਰ ਵੇਦ ਦੇ ਨਾਲ ਕਿਊਟ ਜਿਹੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਨੇ। ਉਧਰ ਐਕਟਰ ਸੁਮਿਤ ਵਿਆਸ ਨੇ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਵੀਡੀਓ ਪੋਸਟ ਕਰਕੇ ਫਰਸਟ ਬਰਥਡੇਅ ਵਿਸ਼ ਕੀਤੀ ਹੈ। ਇਸ ਪੋਸਟ ਉੱਤੇ ਟੀਵੀ ਜਗਤ ਦੇ ਕਈ ਨਾਮੀ ਕਲਾਕਾਰ ਨੇ ਕਮੈਂਟ ਕਰਕੇ ਵੇਦ ਵਿਆਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।
sumeet vyas with his son ved's first birthday image source- instagram
ਸੁਮਿਤ ਵਿਆਸ ਤੇ ਏਕਤਾ ਕੌਲ ਦੋਵਾਂ ਨੇ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ । ਟੀਵੀ ਦੀ ਇਹ ਚਰਚਿਤ ਜੋੜੀ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ । ਸੁਮਿਤ ਵਿਆਸ ‘ਵੀਰੇ ਦੀ ਵੈਡਿੰਗ’, ‘ਮੇਡ ਇਨ ਚਾਇਨਾ’ ਵਰਗੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ । ਇਸ ਕਿਊਟ ਕਪਲ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ।
ekta kaul and sumeet vyas wedding image image source- instagram
 
View this post on Instagram
 

A post shared by Sumeet Vyas (@sumeetvyas)

 
View this post on Instagram
 

A post shared by Ekta Kaul (@ektakaul11)

0 Comments
0

You may also like