ਆਪਣੇ ਪ੍ਰਸ਼ੰਸਕ ਦੇ ਘਰ ਪਹੁੰਚੀ ਸੁਨੰਦਾ ਸ਼ਰਮਾ, ਵੀਡੀਓ ਕੀਤਾ ਸਾਂਝਾ

written by Shaminder | June 14, 2021

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਸੁਨੰਦਾ ਸ਼ਰਮਾ ਨੇ ਆਪਣੇ ਇੱਕ ਪ੍ਰਸ਼ੰਸਕ ਦੇ ਬਾਰੇ ਦੱਸਿਆ ਹੈ। ਗਾਇਕਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਕੁਝ ਪਲ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ।

Sunanda Image From instagram
ਹੋਰ ਪੜ੍ਹੋ : ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਕੋਰੋਨਾ ਕਾਰਨ ਦਿਹਾਂਤ 
sunanda Image From instagram
ਸਵਰੂਪ ਵੀਰ ਨੇ ਆਪਣੇ ਘਰ ਦੀ ਦੀਵਾਰ ‘ਤੇ ਮੇਰੀ ਤਸਵੀਰ ਬਣਾਈ ਅਤੇ ਜਿਸ ਦਿਨ ਉਨ੍ਹਾਂ ਦੀ ਇਹ ਪੋਸਟ ਵੇਖੀ ਸੀ ਮੈਂ…ਮੈਂਨੂੰ ਉਸ ਦਿਨ ਹੀ ਇਹ ਸੀ ਕਿ ਕਿਹੜਾ ਵੇਲਾ ਹੋਵੇ ਕਿ ਮੈਂ ਭੱਜ ਕੇ ਜਾਵਾਂ ਅਤੇ ਤੇ ਉਸ ਤਸਵੀਰ ਨਾਲ ਆਪਣੀ ਫੋਟੋ ਖਿਚਾਵਾਵਾਂ…ਸੋ ਕੱਲ੍ਹ ਵੀਰੇ ਹੁਣਾ ਦੇ ਘਰ ਜਾਣ ਦਾ ਸਬਬ ਬਣਿਆ ਤੇ ਉੱਥੇ ਆਪਣੀਆਂ ਤਸਵੀਰਾਂ ਵੇਖ ਕੇ ਮਨ ਬਹੁਤ ਖੁਸ਼ ਹੋਇਆ ।
sunanda sharma Image From instagram
ਜੋ ਪਿਆਰ ਉਨ੍ਹਾਂ ਦੇ ਪਰਿਵਾਰ ਵੱਲੋਂ, ਮਾਤਾ ਜੀ ਵੱਲੋਂ ਤੇ ਛੋਟੇ ਵੱਡੇ ਭੈਣ ਭਰਾ ਵੱਲੋਂ ਮਿਲਿਆ ਉਹ ਪਿਆਰ ਮੈਂ ਹਮੇਸ਼ਾ ਲਈ ਆਪਣੇ ਅੰਦਰ ਸਮਾ ਕੇ ਲੈ ਆਈ ਆਂ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ, ਸਾਰਿਆਂ ਦੇ ਮਾਂ ਬਾਪ ਸਲਾਮਤ ਰਹਿਣ’।

0 Comments
0

You may also like