ਜੈਪੁਰ ਦੀਆਂ ਸੜਕਾਂ ‘ਤੇ ਸੁਨੰਦਾ ਸ਼ਰਮਾ ਨੇ ਚੜ੍ਹਾਈਆਂ ਗੁੱਡੀਆਂ, ਵੀਡੀਓ ਹੋਈ ਵਾਇਰਲ

written by Lajwinder kaur | January 15, 2019

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਆਪਣੇ ਬੇਬਾਕ ਅੰਦਾਜ਼ ਕਰਕੇ ਜਾਣੀ ਜਾਂਦੀ ਹੈ, ਤੇ ਉਹ ਆਪਣੇ ਮਸਤੀ ਵਾਲੇ ਪਲਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਪਤੰਗਬਾਜ਼ੀ ਕਰਦੀ ਦੀ ਵੀਡੀਓ ਨੂੰ ਅਪਲੋਡ ਕੀਤਾ ਹੈ। ਵੀਡੀਓ ‘ਚ ਸੁਨੰਦਾ ਜੈਪੁਰ ਦੀਆਂ ਸੜਕਾਂ ‘ਤੇ ਪਤੰਗ ਉਡਾਉਂਦੀ ਨਜ਼ਰ ਆ ਰਹੀ ਹੈ।

https://www.instagram.com/p/BsnVIztnivL/

ਹੋਰ ਵੇਖੋ: ਰੋਸ਼ਨ ਪ੍ਰਿੰਸ ਨੇ ਕਿਹਾ ਕਿ ਦਿਉ ਵਧਾਈਆਂ ਜੀ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸੁਨੰਦਾ ਪਤੰਗਬਾਜ਼ੀ ‘ਚ ਪੂਰੀ ਐਕਸਪਰਟ ਹੈ ਤੇ ਉਨ੍ਹਾਂ ਨਾਲ ਛੋਟਾ ਬੱਚਾ ਵੀ ਨਜ਼ਰ ਆ ਰਿਹਾ ਹੈ। ਸੁਨੰਦਾ ਜੰਮ੍ਹਾ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸੁਨੰਦਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਉਹਨਾਂ ਦੇ ਫੈਨਜ਼ ਨੂੰ ਸੁਨੰਦਾ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ ਹੈ। ਸੁਨੰਦਾ ਨੇ ਬਲਿਊ ਰੰਗ ਦੀ ਜੀਨ ਪਾਈ ਹੋਈ ਤੇ ਨਾਲ ਪ੍ਰਿੰਟਡ ਡਿਜ਼ਾਇਨ ਵਾਲੀ ਸ਼ੱਰਟ ਪਾਈ ਹੋਈ ਤੇ ਪੈਰਾਂ ‘ਚ ਸਪੋਰਟ ਸ਼ੂ ਪਾਏ ਹੋਏ ਨੇ, ਇਸ ਲੁੱਕ ‘ਚ ਸੁਨੰਦਾ ਬਹੁਤ ਪਿਆਰੀ ਲੱਗ ਰਹੀ ਹੈ।

https://www.instagram.com/p/BskLaOhAzW9/

ਹੋਰ ਵੇਖੋ: ਕਪਿਲ ਸ਼ਰਮਾ ਸਤੀਸ਼ ਕੌਲ ਦੀ ਮਦਦ ਕਰਨ ਲਈ ਆਏ ਅੱਗੇ

ਜੇ ਗੱਲ ਕਰੀਏ ਉਹਨਾਂ ਦੇ ਗੀਤਾਂ ਦੀ ਤਾਂ ਉਹਨਾਂ ਨੇ ਆਪਣੇ ਗੀਤਾਂ ਨਾਲ ਪੂਰੀ ਅੱਤ ਹੀ ਕਰਵਾਈ ਹੋਈ ਹੈ। ਸੁਨੰਦਾ ਸ਼ਰਮਾ ਦਾ ਗੀਤ ਪਟਾਕੇ ਨੇ ਯੂਟਿਊਬ ਤੇ ਸੌ ਮਿਲੀਅਨ ਵਿਊਜ਼ ਦੇ ਨਾਲ ਵੱਖਰਾ ਹੀ ਰਿਕਾਡਸ ਬਣਾਇਆ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੀ ਹੈ ।

You may also like