ਸੁਨੰਦਾ ਸ਼ਰਮਾ ਖੇਤਾਂ ‘ਚ ਸਬਜ਼ੀਆਂ ਅਤੇ ਫ਼ਲਾਂ ਨੂੰ ਤੋੜਦੀ ਆਈ ਨਜ਼ਰ, ਗਾਇਕਾ ਨੇ ਵੀਡੀਓ ਕੀਤਾ ਸਾਂਝਾ

written by Shaminder | December 01, 2022 05:50pm

ਸੁਨੰਦਾ ਸ਼ਰਮਾ (Sunanda Sharma)ਗਾਇਕੀ ਦੇ ਨਾਲ-ਨਾਲ ਅੱਜ ਕੱਲ੍ਹ ਸ਼ੇਅਰੋ ਸ਼ਾਇਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਹ ਅਕਸਰ ਆਪਣੀ ਸ਼ਾਇਰੀ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਇਸ ਦੇ ਨਾਲ ਹੀ ਉਸ ਨੂੰ ਖਾਣਾ ਬਨਾਉਣਾ ਵੀ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹ ਅਕਸਰ ਕਿਚਨ ‘ਚ ਵੱਖ-ਵੱਖ ਡਿਸ਼ ਬਣਾਉਂਦੀ ਹੋਈ ਦਿਖਾਈ ਦਿੰਦੀ ਹੈ ।

Sunanda Sharma Farms- Image Source : Instagram

ਹੋਰ ਪੜ੍ਹੋ : ਭਾਪੇ ਨੂੰ ਮੁੱਧੜੇ ਮੂੰਹ ਡਿੱਗਾ ਵੇਖ ਕੇ ਸੋਨਮ ਬਾਜਵਾ ਨੂੰ ਪੈ ਗਈ ਹੱਥਾਂ ਪੈਰਾਂ ਦੀ, ਵੇਖੋ ਸੋਨਮ ਬਾਜਵਾ ਦਾ ਮਸਤੀ ਭਰਿਆ ਵੀਡੀਓ

ਹੁਣ ਉਸ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੀ ਹੈ । ਉਹ ਆਪਣੇ ਖੇਤਾਂ ਚੋਂ ਮੂਲੀਆਂ, ਅਮਰੂਦ ਅਤੇ ਹੋਰ ਕਈ ਫ਼ਲ ਅਤੇ ਸਬਜ਼ੀਆਂ ਤੋੜਦੀ ਹੋਈ ਵਿਖਾਈ ਦੇ ਰਹੀ ਹੈ । ਇਸ ਦੇ ਨਾਲ ਹੀ ਉਹ ਆਪਣੇ ਫੈਨਸ ਨੂੰ ਵੀ ਆਪਣੇ ਖੇਤਾਂ ‘ਚ ਲੱਗੇ ਬੈਂਗਣ, ਸ਼ਿਮਲਾ ਮਿਰਚ, ਆਂਵਲਾ ਦੇ ਰੁੱਖ ਵਿਖਾ ਰਹੀ ਹੈ ।

Sunanda sharma Farms Image Source : Instagram

ਹੋਰ ਪੜ੍ਹੋ : ਨੇਹਾ ਕੱਕੜ ਨੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਪਤੀ ਨੂੰ ਜਨਮਦਿਨ ਦੀ ਵਧਾਈ

ਸੁਨੰਦਾ ਸ਼ਰਮਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ। ਸੁਨੰਦਾ ਸ਼ਰਮਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੀ ਹੈ ।

Sunanda Sharma Image Source : Instagram

ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੈ।

You may also like