ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਹੋਣ ਦੇ ਦੁੱਖ ‘ਚ ਗਾਇਆ ਸੁਨੰਦਾ ਸ਼ਰਮਾ ਨੇ ਇਹ ਗੀਤ, ਵੀਡੀਓ ਪੋਸਟ ਕਰਕੇ ਦੱਸਿਆ ਆਪਣੇ ਦਿਲ ਦਾ ਹਾਲ, ਦੇਖੋ ਵੀਡੀਓ

written by Lajwinder kaur | August 10, 2021

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੇ ਨਵੇਂ ਗੀਤ ‘ਚੋਰੀ-ਚੋਰੀ’ ਕਰਕੇ ਖੂਬ ਚਰਚਾ ‘ਚ ਬਣੀ ਹੋਈ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

Sunanda-Sharma image source- instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਨਵੀਂ ਮਿਊਜ਼ਿਕ ਐਲਬਮ ‘Limited Edition’ ਦੀ ਇੰਟਰੋ ਹੋਈ ਰਿਲੀਜ਼, ਦੇਖੋ ਵੀਡੀਓ

ਹੋਰ ਪੜ੍ਹੋ : ਪਿਆਰ ਦੇ ਹਸੀਨ ਸਫ਼ਰ ‘ਤੇ ਲੈ ਕੇ ਜਾ ਰਹੇ ਨੇ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ‘ਦਹਿਲੀਜ਼’ ਦੇ ਨਾਲ, ਦੇਖੋ ਵੀਡੀਓ

sunada sharma video-min image source- instagram

ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਆਪਣੇ ਗੀਤ ‘ਚੋਰੀ ਚੋਰੀ’ ਉੱਤੇ ਅਦਾਕਾਰੀ ਕਰ ਰਹੀ ਹੈ ਤੇ ਪਿੱਛੇ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਵੈਡਿੰਗ ਵਾਲੀ ਤਸਵੀਰ ਪਲੇਅ ਹੋ ਰਹੀ ਹੈ। ਜਿਸ ਵੱਲ ਇਸ਼ਾਰੇ ਕਰਕੇ ਸੁਨੰਦਾ ਸ਼ਰਮਾ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੀ ਹੈ।  ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ਹੈ- ‘The only reason, why i did this song🙈😂...ਵੇ ਦੱਸ ਕੀ ਰਹਿ ਗਿਆ ਸਾਡੇ ਪੱਲੇ😒 P.s:- ਅੱਜ ਸ਼ਰੇਆਮ ਇਜ਼ਹਾਰ ਕਰ ਦੀਆ ਹਮਨੇ😬 @ranveersingh 🌹’ ਨਾਲ ਹੀ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਟੈੱਗ ਵੀ ਕੀਤਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰ ਚੁੱਕੇ ਨੇ।

sunanda sharma made splendid video on her new song chori chori image source- instagram

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ। ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਸੁਨੰਦਾ ਸ਼ਰਮਾ ਗਾਇਕੀ ਦੇ ਨਾਲ ਅਦਾਕਾਰੀ ਖੇਤਰ ਚ ਵੀ ਕਾਫੀ ਐਕਟਿਵ ਹੈ । ਪਿੱਛੇ ਜਿਹੇ ਉਹ ਬੀ ਪਰਾਕ ਦੇ ਗੀਤ ‘ਬਾਰਿਸ਼ ਕੀ ਜਾਏ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੀ ਹੈ। ਆਉਣ ਵਾਲੇ ਸਮੇਂ ‘ਚ ਉਹ ਪੰਜਾਬੀ ਫ਼ਿਲਮਾਂ 'ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

 

 

0 Comments
0

You may also like