ਸੁਨੰਦਾ ਸ਼ਰਮਾ ਗੀਤ ਦੀ ਪ੍ਰਮੋਸ਼ਨ ਲਈ ਪਹੁੰਚੀ ਮੁੰਬਈ,ਮਿਲਣ ਲਈ ਵੱਡੀ ਗਿਣਤੀ 'ਚ ਪਹੁੰਚੇ ਪ੍ਰਸ਼ੰਸਕ
ਸੁਨੰਦਾ ਸ਼ਰਮਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਭਰਾ ਵੀ ਨਜ਼ਰ ਆਇਆ । ਸੁਨੰਦਾ ਸ਼ਰਮਾ ਆਪਣੇ ਗੀਤ ਅਤੇ ਪੋਸਟਰ ਲਗਵਾ ਦੋ ਦੀ ਪ੍ਰਮੋਸ਼ਨ ਲਈ ਮੁੰਬਈ ਪਹੁੰਚੇ ਹੋਏ ਸਨ । ਦੱਸ ਦਈਏ ਕਿ ਉਨ੍ਹਾਂ ਦਾ ਇਹ ਸਿੰਗਲ ਟਰੈਕ ਆਇਆ ਹੈ ।ਸੁਨੰਦਾ ਸ਼ਰਮਾ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਕਈ ਹਿੱਟ ਗੀਤ ਲਗਾਤਾਰ ਦੇ ਰਹੀ ਹੈ ।
ਹੋਰ ਵੇਖੋ :ਸੁਨੰਦਾ ਸ਼ਰਮਾ ਸੈਂਡਲ ਨਾਲ ਕਿਸ ਦੀ ਕਰ ਰਹੀ ਹੈ ਤੁਲਨਾ,ਵੇਖੋ ਵੀਡੀਓ
https://www.instagram.com/p/BwSFZcyA8As/
ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਲਈ ਵੀ ਕਈ ਹਿੱਟ ਗੀਤ ਗਾਏ ਨੇ ਅਤੇ ਦਿਨ-ਬ-ਦਿਨ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ । ਸੁਨੰਦਾ ਸ਼ਰਮਾ ਨੇ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਅਦਾਕਾਰੀ ਦੇ ਖੇਤਰ 'ਚ ਵੀ ਉਹ ਲਗਾਤਾਰ ਮੱਲਾਂ ਮਾਰ ਰਹੇ ਨੇ ।