ਸੁਨੰਦਾ ਸ਼ਰਮਾ ਨੇ ਰੈਂਸਟੋਰੈਂਟ ‘ਚ ਕਰ ਦਿੱਤੀ ਸਭ ਦੇ ਸਾਹਮਣੇ ਅਜਿਹੀ ਹਰਕਤ, ਫਿਰ ਕਿਹਾ ‘ਕਿਸੇ ਨੇ ਵੇਖਿਆ ਤਾਂ ਨਹੀਂ’

written by Shaminder | October 01, 2022 10:28am

ਸੁਨੰਦਾ ਸ਼ਰਮਾ (Sunanda Sharma ) ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਸਦੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਅਜਿਹੀ ਹਰਕਤ ਕਰ ਬੈਠਦੀ ਹੈ ਜਿਸ ਕਾਰਨ ਉਸ ਨੂੰ ਸ਼ਰਮਿੰਦਾ ਹੋਣਾ ਪੈ ਜਾਂਦਾ ਹੈ । ਉਸ ਦੇ ਇਸ ਵੀਡੀਓ ‘ਤੇ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਦਰਅਸਲ ਸੁਨੰਦਾ ਸ਼ਰਮਾ ਕਿਸੇ ਰੈਸਟੋਰੈਂਟ ‘ਚ ਬੈਠੀ ਕੁਝ ਖਾ ਰਹੀ ਹੈ ।

Sunanda Sharma Image Source : Instagram

ਹੋਰ ਪੜ੍ਹੋ : ‘ਵਾਰਿਸ ਪੰਜਾਬ ਦੇ’ ਦੀ ਵਰੇਗੰਢ ਦੇ ਮੌਕੇ ‘ਤੇ ਮਰਹੂਮ ਦੀਪ ਸਿੱਧੂ ਨੂੰ ਕੀਤਾ ਗਿਆ ਯਾਦ

ਪਰ ਅਚਾਨਕ ਜਦੋਂ ਉਹ ਇਸ ਖਾਣ ਵਾਲੀ ਚੀਜ਼ ਨੂੰ ਹੱਥ ‘ਚ ਫੜਦੀ ਹੈ ਤਾਂ ਉਹ ਮੇਜ਼ ‘ਤੇ ਡਿੱਗ ਪੈਂਦੀ ਹੈ । ਜਿਸ ਨੂੰ ਉਹ ਫਟਾਫਟ ਟੇਬਲ ਤੋਂ ਚੁੱਕ ਕੇ ਖਾਣ ਲੱਗ ਜਾਂਦੀ ਹੈ ਅਤੇ ਆਖਦੀ ਹੈ ਕਿ ਕਿਸੇ ਨੇ ਵੇਖਿਆ ਤਾਂ ਨਹੀਂ । ਗਾਇਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਉਸ ਦੇ ਇਸ ਕਿਊਟ ਅੰਦਾਜ਼ ਨੂੰ ਪਸੰਦ ਕਰ ਰਿਹਾ ਹੈ ।

Sunanda sharma image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਨਾਲ ਇਸ ਗੱਲੋਂ ਨਾਰਾਜ਼ ਹੋਏ ਜਸਵਿੰਦਰ ਭੱਲਾ, ਕਿਹਾ ‘ਚੰਦਰਾ ਪ੍ਰੋਡਿਊਸਰ ਸੈੱਟ ‘ਤੇ ਬਿਸਕੁਟ ਵੀ…’

ਸੋਸ਼ਲ ਮੀਡੀਆ ‘ਤੇ ਉਸਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਉੇਸ ਨੇ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਵੱਖਰੀ ਜਗ੍ਹਾ ਬਣਾਈ ਹੈ । ਗਾਇਕਾ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ ।

Sunanda sharma Image Source :Instagram

ਗਾਉਣ ਦਾ ਸ਼ੌਂਕ ਰੱਖਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਗਾਇਕਾ ਬਣੇਗੀ । ਪਰ ਉਹ ਅਕਸਰ ਆਪਣੇ ਗੀਤਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਂਦੀ ਹੁੰਦੀ ਸੀ ਅਤੇ ਇਨ੍ਹਾਂ ਚੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਉਸ ਦੀ ਐਂਟਰੀ ਪੰਜਾਬੀ ਗਾਇਕੀ ਦੇ ਖੇਤਰ ‘ਚ ਹੋ ਗਈ ।

You may also like