ਸੁਨੰਦਾ ਸ਼ਰਮਾ ਦਾ ਗੁਆਚ ਗਿਆ ਹੈ ਕੁੱਤਾ, ਗਾਇਕਾ ਨੇ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਕੀਤਾ ਐਲਾਨ

written by Shaminder | October 08, 2022 03:03pm

ਸੁਨੰਦਾ ਸ਼ਰਮਾ (Sunanda Sharma ) ਆਪਣੀਆਂ ਕਿਊਟ ਅਦਾਵਾਂ ਦੇ ਲਈ ਜਾਣੀ ਜਾਂਦੀ ਹੈ । ਕੁੱਤਿਆਂ ਦੇ ਨਾਲ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ । ਉਸ ਨੇ ਕਈ ਵੈਰਾਇਟੀ ਦੇ ਕੁੱਤੇ ਪਾਲੇ ਹੋਏ ਹਨ । ਹਾਲ ਹੀ ‘ਚ ਉਸ ਨੇ ਨਵੀਂ ਕਿਸਮ ਦਾ ਕਤੂਰਾ (Puppy) ਖਰੀਦਿਆ ਹੈ । ਪਰ ਇਹ ਕਤੂਰਾ ਗੁਆਚ ਗਿਆ ਹੈ । ਜਿਸ ਲਈ ਗਾਇਕਾ ਕਾਫੀ ਚਿੰਤਿਤ ਨਜ਼ਰ ਆ ਰਹੀ ਹੈ ।

Parents raise their kids with so many hardships, take good care of them: Sunanda Sharma

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 17 ਅਕਤੂਬਰ ਤੋਂ ਵੇਖੋ ਨਵਾਂ ਸ਼ੋਅ ‘ਮਿਰਜ਼ਾ ਸਾਹਿਬਾ ਦੀ ਹੇਟ ਸਟੋਰੀ’

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਕਤੂਰੇ ਦੀ ਡਿਟੇਲਸ ਵੀ ਸਾਂਝੀ ਕੀਤੀ ਹੈ । ਗਾਇਕਾ ਦਾ ਕਹਿਣਾ ਹੈ ਕਿ ਜੋ ਵੀ ਉਨ੍ਹਾਂ ਦੇ ਕੁੱਤੇ ਨੂੰ ਲੱਭ ਕੇ ਦੇਵੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ। ਸੁਨੰਦਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।

sunanda sharma,,, image From instagram

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਪਤੀ ਅਤੇ ਬੇਟੇ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਸੁਨੰਦਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸੇ ਕਾਰਨ ਉਸ ਨੂੰ ਸਾਰੀ ਰਾਤ ਨੀਂਦ ਵੀ ਨਹੀਂ ਆਈ । ‘ਮੇਰੇ ਦਿਮਾਗ ‘ਚ ਇੱਕੋ ਗੱਲ ਘੁੰਮਦੀ ਰਹੀ ਕਿ ਚੀਚੀ ਜਿੱਥੇ ਵੀ ਹੋਵੇਗਾ, ਉੱਥੇ ਉਸ ਨੇ ਖਾਣਾ ਖਾਧਾ ਹੋਵੇਗਾ ਕਿ ਨਹੀਂ।

Sunanda Sharma Puppy Image Source : Instagram

ਜਿਹੜੇ ਵੀ ਲੋਕਾਂ ‘ਚ ਉਹ ਗਿਆ, ਕਿਤੇ ਉਨ੍ਹਾਂ ਨੂੰ ਵੇਖ ਕੇ ਘਬਰਾ ਹੀ ਨਾ ਜਾਵੇ। ਕਿਉਂਕਿ ਉਹ ਮੇਰੇ ਤੋਂ ਬਗੈਰ ਨਹੀਂ ਰਹਿ ਸਕਦਾ’। ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਨਾਲ –ਨਾਲ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।

You may also like