ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘9-9 ਮਸ਼ੂਕਾਂ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | August 06, 2022

ਸੁਨੰਦਾ ਸ਼ਰਮਾ (Sunanda Sharma) ਆਪਣੇ ਨਵੇਂ ਗੀਤ ‘9-9 ਮਸ਼ੂਕਾਂ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਹਨ। ਇਸ ਗੀਤ ‘ਚ ਇੱਕ ਕੁੜੀ ਵੱਲੋਂ ਆਪਣੇ ਦੋਸਤ ਦੀਆਂ ਸਹੇਲੀਆਂ ਦੀ ਗੱਲ ਕੀਤੀ ਗਈ ਹੈ । ਜਿਸ ਨੇ ਕਈ ਸਹੇਲੀਆਂ ਬਣਾਈਆਂ ਹੋਈਆਂ ਨੇ । ਹੁਣ ਜਦੋਂ ਉਸ ਦੀ ਅਸਲ ਸਹੇਲੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਲੋਹਾ ਲਾਖਾ ਹੋ ਜਾਂਦੀ ਹੈ ।

sunanda Sharma song image From sunanda Sharma song

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਤੀਆਂ ਦੇ ਮੌਕੇ ‘ਤੇ ਸਹੇਲੀਆਂ ਨਾਲ ਗਿੱਧਾ ਪਾ ਕੇ ਮਨਾਈਆਂ ਤੀਆਂ, ਵੇਖੋ ਵੀਡੀਓ

ਇਸ ਤੋਂ ਬਾਅਦ ਉਹ ਉਸੇ ਕੁੜੀ ਨੂੰ ਆਪਣੀ ਸਹੇਲੀ ਬਣਾ ਲੈਂਦੀ ਜਿਸ ਦੇ ਨਾਲ ਉਸ ਦੇ ਦੋਸਤ ਦੀ ਯਾਰੀ ਹੁੰਦੀ ਹੈ । ਵੀਡੀਓ ‘ਚ ਇਸ ਸਾਰੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਬੀਟੂਗੇਦਰ ਦੇ ਵੱਲੋਂ ਕੀਤੀ ਗਈ ਹੈ । ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਦੇ ਵੱਲੋਂ ਲਿਖੇ ਗਏ ਹਨ ਅਤੇ ਸੁਨੰਦਾ ਸ਼ਰਮਾ ਬਤੌਰ ਮਾਡਲ ਇਸ ਗੀਤ ‘ਚ ਨਜ਼ਰ ਆ ਰਹੀ ਹੈ ।

sunanda Sharma song image From sunanda Sharma song

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ

ਇਸ ਤੋਂ ਇਲਾਵਾ ਮੇਲ ਮਾਡਲ ਦੀ ਗੱਲ ਕਰੀਏ ਤਾਂ ਉਹ ਸਾਗਰ ਮਿੱਡਾ ਹਨ । ਇਸ ਗੀਤ ‘ਚ ਅੱਜ ਕੱਲ੍ਹ ਦੇ ਪ੍ਰੇਮੀਆਂ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੋਸਤੀ ਕੱਪੜਿਆਂ ਵਾਂਗ ਬਦਲੀ ਜਾਂਦੀ ਹੈ ।

sunanda Sharma image from sunanda Sharma song

ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਦੋਸਤੀ ਇੱਕ ਦੇ ਨਾਲ ਹੀ ਚੰਗੀ ਹੁੰਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like