
ਸੁਨੰਦਾ ਸ਼ਰਮਾ (Sunanda Sharma) ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਈ ਹੈ । ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਸਾਡੀ ਯਾਦ’ (Saadi Yaad) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਜਾਨੀ ਨੇ ਹੀ ਦਿੱਤਾ ਹੈ। ਗੀਤ ਦੀ ਫੀਚਰਿੰਗ ‘ਚ ਸੁਨੰਦਾ ਸ਼ਰਮਾ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੀਤਾਂ ਦੇ ਨਾਲ ਨਾਲ ਸੁਨੰਦਾ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਸੜਕ ‘ਤੇ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ
ਸੁਨੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਹੀ ਕੀਤੀ ਸੀ ।ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ਸੀ । ਸੁਨੰਦਾ ਅਕਸਰ ਆਪਣੀ ਗੀਤਾਂ ਦੇ ਵੀਡੀਓ ਫੇਸਬੁੱਕ ਪੇਜ ‘ਤੇ ਸ਼ੇਅਰ ਕਰਦੀ ਰਹਿੰਦੀ ਸੀ । ਉਨ੍ਹਾਂ ਗੀਤਾਂ ਚੋਂ ਹੀ ਇੱਕ ਵੀਡੀਓ ਉਸ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ । ਜਿਸ ਤੋਂ ਬਾਅਦ ਉਹ ਰਾਤੋ ਰਾਤ ਸਟਾਰ ਬਣ ਗਈ ਸੀ ।

ਸੁਨੰਦਾ ਸ਼ਰਮਾ ਦੇ ਗੀਤਾਂ ‘ਚ ਕਈ ਬਾਲੀਵੁੱਡ ਦੇ ਸਿਤਾਰੇ ਵੀ ਨਜ਼ਰ ਆ ਚੁੱਕੇ ਹਨ । ਜਿਸ ‘ਚ ਨਵਾਜ਼ੁਦੀਨ ਸਿੱਦੀਕੀ ਅਤੇ ਸੋਨੂੰ ਸੂਦ ਸ਼ਾਮਿਲ ਹਨ । ਦੋਵੇਂ ਅਦਾਕਾਰ ਗਾਇਕਾ ਦੇ ਨਾਲ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।