ਸੁਨੀਲ ਸ਼ੈੱਟੀ ਨੇ ਧੀ ਆਥੀਆ ਸ਼ੈੱਟੀ ਦੇ ਵਿਆਹ ਦੀ ਕੀਤੀ ਪੁਸ਼ਟੀ, ਕਿਹਾ ‘ਜਲਦੀ ਹੋ ਰਿਹਾ ਹੈ ਵਿਆਹ’

written by Shaminder | November 24, 2022 03:01pm

ਆਥੀਆ ਸ਼ੈੱਟੀ (Athiya Shetty) ਅਤੇ ਕੇ ਐੱਲ ਰਾਹੁਲ (K.L Rahul)  ਦੇ ਵਿਆਹ (Wedding) ਦੀਆਂ ਖ਼ਬਰਾਂ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆ ਰਹੀਆਂ ਹਨ । ਪਰ ਹਾਲੇ ਤੱਕ ਦੋਨਾਂ ਦਾ ਵਿਆਹ ਨਹੀਂ ਹੋਇਆ ਹੈ । ਪਰ ਹੁਣ ਲੱਗਦਾ ਹੈ ਕਿ ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਏਗੀ । ਕਿਉਂਕਿ ਅਦਾਕਾਰ ਅਤੇ ਆਥੀਆ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨੇ ਦੋਨਾਂ ਦੇ ਵਿਆਹ ਦੀ ਪੁਸ਼ਟੀ ਕਰ ਦਿੱਤੀ ਹੈ ।

Athiya Shetty and KL Rahul to tie the knot

ਹੋਰ ਪੜ੍ਹੋ : ਅਦਾਕਾਰ ਅਨੂੰ ਕਪੂਰ ਦੇ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਖਬਰਾਂ ਮੁਤਾਬਕ ਆਥੀਆ ਅਤੇ ਕੇ ਐੱਲ ਰਾਹੁਲ ਨੇ ਅਧਿਕਾਰਤ ਤੌਰ ‘ਤੇ ਵਿਆਹ ਦੀ ਯੋਜਨਾ ਬਨਾਉਣੀ ਸ਼ੁਰੂ ਕਰ ਦਿੱਤੀ ਹੈ । ਆਥੀਆ ਸ਼ੈੱਟੀ ਅਤੇ ਕੇ ਐੱਲ ਰਾਹੁਲ ਅਕਸਰ ਇੱਕਠੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ । ਆਥੀਆ ਅਕਸਰ ਸੋਸ਼ਲ ਮੀਡੀਆ ‘ਤੇ ਰਾਹੁਲ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

KL Rahul And Athiya Shetty

ਹੋਰ ਪੜ੍ਹੋ : ਰਿਚਾ ਚੱਢਾ ਨੇ ਗਲਵਾਨ ਨੂੰ ਲੈ ਕੇ ਭਾਰਤੀ ਫੌਜ ਦਾ ਉਡਾਇਆ ਮਜ਼ਾਕ, ਟ੍ਰੋਲ ਹੋਣ ਤੋਂ ਬਾਅਦ ਮੰਗੀ ਮੁਆਫ਼ੀ

ਆਥੀਆ ਸ਼ੈੱਟੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ, ਪਰ ਆਥੀਆ ਫ਼ਿਲਮਾਂ ‘ਚ ਓਨੀਂ ਕਾਮਯਾਬ ਨਹੀਂ ਹੋਈ ਜਿੰਨੇ ਕਿ ਉਸਦੇ ਪਿਤਾ ਸੁਨੀਲ ਸ਼ੈੱਟੀ ਫ਼ਿਲਮਾਂ ‘ਚ ਕਾਮਯਾਬ ਰਹੇ ਹਨ । ਸੁਨੀਲ ਸ਼ੈੱਟੀ ਪਿਛਲੇ ਲੰਮੇ ਸਮੇਂ ਤੋਂ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ।

image From instagram

ਬੀਤੇ ਦਿਨੀਂ ਸੁਨੀਲ ਸ਼ੈੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਆਪਣੀ ਪਤਨੀ ਦੇ ਨਾਲ ਨਤਮਸਤਕ ਹੋਣ ਦੇ ਲਈ ਆਏ ਸਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਸਨ । ਲੱਗਦਾ ਹੈ ਕਿ ਧੀ ਆਥੀਆ ਦੇ ਵਿਆਹ ਤੋਂ ਪਹਿਲਾਂ ਅਦਾਕਾਰ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈਣ ਲਈ ਆਏ ਹੋਣੇ ਹਨ ।

 

View this post on Instagram

 

A post shared by Viral Bhayani (@viralbhayani)

You may also like