ਸੁਨੀਲ ਗਾਵਸਕਰ ਦੀ ਫਾਊਂਡੇਸ਼ਨ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਕੀਤੀ ਮਦਦ, ਕਈ ਦਿਨਾਂ ਤੋਂ ਹਨ ਹਸਪਤਾਲ ’ਚ ਦਾਖਲ

Written by  Rupinder Kaler   |  November 21st 2020 04:46 PM  |  Updated: November 21st 2020 04:46 PM

ਸੁਨੀਲ ਗਾਵਸਕਰ ਦੀ ਫਾਊਂਡੇਸ਼ਨ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਕੀਤੀ ਮਦਦ, ਕਈ ਦਿਨਾਂ ਤੋਂ ਹਨ ਹਸਪਤਾਲ ’ਚ ਦਾਖਲ

ਸੁਨੀਲ ਗਾਵਸਕਰ ਦੀ ਚੈਂਪਸ ਫਾਊਂਡੇਸ਼ਨ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਆਰਥਿਕ ਮਦਦ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਿੰਦਰ ਪਾਲ ਸਿੰਘ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਐੱਮਪੀ ਸਿੰਘ ਦੇ ਨਾਂ ਨਾਲ ਮਸ਼ਹੂਰ 58 ਸਾਲਾ ਮਹਿੰਦਰ ਪਾਲ ਸਿੰਘ ਕਿਡਨੀ ਦੀ ਬਿਮਾਰੀ ਨਾਲ ਪੀੜਤ ਹਨ ਤੇ ਉਹ ਡਾਈਲਿਸਿਸ 'ਤੇ ਹਨ ਤੇ ਟ੍ਰਾਂਸਪਲਾਂਟ ਲਈ ਡੋਨਰ ਦੀ ਉਡੀਕ ਕਰ ਰਹੇ ਹਨ।

mp singh

ਹੋਰ ਪੜ੍ਹੋ:

mp singh

ਜਦ ਗਾਵਸਕਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਚੈਂਪਸ ਫਾਊਂਡੇਸ਼ਨ ਬਾਰੇ ਕਿਹਾ ਕਿ ਮੈਂ ਮੀਡੀਆ ਵਿਚ ਪੜ੍ਹਦਾ ਰਹਿੰਦਾ ਹਾਂ ਕਿ ਸਾਬਕਾ ਓਲੰਪੀਅਨ ਅਤੇ ਅੰਤਰਰਾਸ਼ਟਰੀ ਮੈਡਲ ਹਾਸਿਲ ਖਿਡਾਰੀ ਬਾਅਦ ਵਿਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਐੱਮਪੀ ਸਿੰਘ ਦੀ ਸਿਹਤ ਦੀ ਸੂਚਨਾ ਵੀ ਮੈਨੂੰ ਪ੍ਰਿੰਟ ਮੀਡੀਆ ਤੋਂ ਮਿਲੀ। ਐੱਮਪੀ ਸਿੰਘ ਉਸ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ ਜਿਸ ਨੇ 1988 ਓਲੰਪਿਕ ਵਿਚ ਹਿੱਸਾ ਲਿਆ ਸੀ।

mp singh

ਉਹ ਮੁਹੰਮਦ ਸ਼ਾਹਿਦ, ਐੱਮਐੱਮ ਸੋਮਾਇਆ, ਜੂਡ ਫੈਲਿਕਸ, ਪਰਗਟ ਸਿੰਘ ਦੇ ਨਾਲ ਖੇਡ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਇਸ ਫਾਊਂਡੇਸ਼ਨ ਨੇ 21 ਸਾਬਕਾ ਖਿਡਾਰੀਆਂ ਦੀ ਮਦਦ ਕੀਤੀ ਹੈ ਜਿਸ ਵਿਚ ਮਹੀਨਾਵਾਰ ਸਹਾਇਤਾ ਤੋਂ ਇਲਾਵਾ ਉਨ੍ਹਾਂ ਦੇ ਡਾਕਟਰੀ ਖ਼ਰਚਿਆਂ ਸਬੰਧੀ ਮਦਦ ਕਰਨਾ ਸ਼ਾਮਲ ਹੈ। ਜਿਕਰਯੋਗ ਹੈ ਕਿ ਸੁਨੀਲ ਦੀ ਇਹ ਸੰਸਥਾ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਉਨ੍ਹਾਂ ਖਿਡਾਰੀਆਂ ਦੀ ਮਦਦ ਕਰ ਰਹੀ ਹੈ ਜੋ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network