ਸੁਨੀਲ ਗਰੋਵਰ ਹਾਰਟ ਸਰਜਰੀ ਤੋਂ ਬਾਅਦ ਪਹਿਲੀ ਵਾਰ ਹੋਏ ਸਪਾਟ, ਫੈਨਜ਼ ਨੂੰ ਦਿੱਤਾ ਹੈਲਥ ਅਪਡੇਟ
ਮਸ਼ਹੂਰ ਕਾਮੇਡੀਅਨ ਅਤੇ ਐਕਟਰ ਸੁਨੀਲ ਗਰੋਵਰ ਦੀ ਕੁਝ ਸਮੇਂ ਪਹਿਲਾਂ ਹੀ ਹਾਰਟ ਸਰਜਰੀ ਹੋਈ ਹੈ। ਹਾਲ ਹੀ ਵਿੱਚ ਸੁਨੀਲ ਗਰੋਵਰ ਨੂੰ ਸਪਾਟ ਕੀਤਾ ਗਿਆ। ਉਹ ਸਿਹਤਮੰਦ ਤੇ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਫੈਨਜ਼ ਨੂੰ ਆਪਣਾ ਹੈਲਥ ਅਪਡੇਟ ਵੀ ਦਿੱਤਾ।
image From instagram
ਅਭਿਨੇਤਾ ਨੂੰ ਏਸ਼ੀਅਨ ਹਾਰਟ ਇੰਸਟੀਚਿਊਟ, ਮੁੰਬਈ ਤੋਂ ਭਰਤੀ ਕੀਤਾ ਗਿਆ ਸੀ। ਪਰ ਹੁਣ ਸੁਨੀਲ ਗਰੋਵਰ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹੈ ਅਤੇ ਆਮ ਜੀਵਨ ਵਿੱਚ ਵਾਪਸ ਆ ਰਹੇ ਹੈ।ਜੇਕਰ ਕਾਮੇਡੀਅਨ ਦੀ ਸਮੇਂ ਸਿਰ ਸਰਜਰੀ ਨਾ ਹੁੰਦੀ ਤਾਂ ਉਸ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸੀ। ਅਜਿਹੇ 'ਚ ਕਾਮੇਡੀਅਨ ਨੇ ਜਲਦ ਤੋਂ ਜਲਦ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ । ਹਾਲ ਹੀ 'ਚ ਉਨ੍ਹਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਸੁਨੀਲ ਗਰੋਵਰ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਉਨ੍ਹਾਂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਵੀ ਕੀਤੀ। ਜਦੋਂ ਮੀਡੀਆ ਕਰਮੀਆਂ ਨੇ ਅਦਾਕਾਰ ਤੋਂ ਪੁੱਛਿਆ ਕਿ ਉਹ ਕਿਵੇਂ ਹਨ? ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਹੁਣ ਠੀਕ ਹਾਂ।
image From instagram
ਹੋਰ ਪੜ੍ਹੋ : ਹਾਰਟ ਸਰਜਰੀ ਹੋਣ ਤੋਂ ਬਾਅਦ ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਫੈਨਜ਼ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਅਰਦਾਸ
ਇਸ ਤੋਂ ਬਾਅਦ ਉਨ੍ਹਾਂ ਨੇ ਫੋਟੋਗ੍ਰਾਫਰਾਂ ਨੂੰ ਪੋਜ਼ ਵੀ ਦਿੱਤੇ। ਇਸ ਵੀਡੀਓ 'ਚ ਸੁਨੀਲ ਏਅਰਪੋਰਟ 'ਤੇ ਆਪਣੀ ਕਾਰ ਤੋਂ ਹੇਠਾਂ ਉਤਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਾਲੇ ਰੰਗ ਦੀ ਲੋਅਰ 'ਤੇ ਸਫੇਦ ਟੀ-ਸ਼ਰਟ ਪਾਈ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਰਾਊਨ ਰੰਗ ਦੀ ਜੈਕੇਟ ਵੀ ਪਾਈ ਸੀ।
image From instagram
ਫ਼ਿਲਮੀ ਪਰਦੇ ਤੇ ਸਭ ਨੂੰ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਹਸਾਉਣ ਵਾਲੇ ਸੁਨੀਲ ਗਰੋਵਰ ਕਪਿਲ ਸ਼ਰਮਾ ਦੇ ਸ਼ੋਅ 'ਚ ਵੱਖ -ਵੱਖ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਹਨ । ਮੈਂ ਹੂੰ ਨਾ ਵਿੱਚ ਸ਼ਾਹਰੁਖ ਖ਼ਾਨ ਨਾਲ ਸੁਨੀਲ ਗਰੋਵਰ, ਆਮਿਰ ਖ਼ਾਨ ਨਾਲ ਗਜਨੀ, ਸਲਮਾਨ ਖ਼ਾਨ ਨਾਲ ਭਾਰਤ , ਟਾਈਗਰ ਸ਼ਰਾਫ ਨਾਲ ਬਾਗੀ , ਵਿਸ਼ਾਲ ਭਾਰਦਵਾਜ ਦੀ ਪਟਾਖਾ ਵਰਗੀਆਂ ਕਈ ਫਿਲਮਾਂ 'ਚ ਉਹ ਵੱਖ-ਵੱਖ ਕਿਰਦਾਰ ਵੀ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਸੁਨੀਲ ਕਈ ਸ਼ੋਅਸ ਵਿੱਚ ਕਾਮੇਡੀਨ ਤੇ ਬਤੌਰ ਹੋਸਟ ਵੀ ਹਿੱਸਾ ਲੈ ਚੁੱਕੇ ਹਨ।
View this post on Instagram