
ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਆਪਣੇ ਜਬਰਦਸਤ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਦਰਸ਼ਕ ਅੱਜ ਵੀ ਕਪਿਲ ਸ਼ਰਮਾ ਸ਼ੋਅ 'ਚ ਨਿਭਾਏ ਗਏ ਉਨ੍ਹਾਂ ਦੇ ਕਿਰਦਾਰ ਡਾ. ਮਸ਼ਹੂਰ ਗੁਲਾਟੀ ਦੇ ਕਿਰਦਾਰ ਨੂੰ ਪਸੰਦ ਕਰਦੇ ਹਨ। ਸੁਨੀਲ ਗਰੋਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ 'ਚ ਉਹ ਚਾਹ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।

ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਸੜਕ ਕਿਨਾਰੇ ਇੱਕ ਗੱਡੀ 'ਤੇ ਚਾਹ ਬਣਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ ਦੇ ਵਿੱਚ ਸੁਨੀਲ ਨੇ ਚਿੱਟੇ ਕੋਟ ਦੇ ਨਾਲ ਸਿਰ 'ਤੇ ਟੋਪੀ ਪਾਈ ਹੋਈ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਇੱਕ ਅੰਗਰੇਜ਼ੀ ਗੀਤ ਚੱਲ ਰਿਹਾ ਹੈ। ਸੁਨੀਲ ਦੇ ਫੈਨਜ਼ ਤੇ ਸੈਲੇਬਸ 'ਤੇ ਕੁਮੈਂਟ ਕਰਕੇ ਉਨ੍ਹਾਂ ਲਈ ਪਿਆਰ ਦਾ ਇਜ਼ਹਾਰ ਕਰ ਰਹੇ ਹਨ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸੁਨੀਲ ਦੀ ਤਾਰੀਫ ਕਰਦੇ ਹੋਏ ਲਿਖਿਆ, ਇੱਕ ਯੂਜ਼ਰ ਲਿਖਦਾ ਹੈ,‘ਅਦਾਕਾਰ ਨੂੰ ਆਪਣੇ ਵਰਗੇ ਸਥਾਨਕ ਲੋਕਾਂ ਨਾਲ ਮੇਲ-ਮਿਲਾਪ ਕਰਨਾ ਚਾਹੀਦਾ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਤੁਸੀਂ ਇਸੇ ਕਰਕੇ ਮੇਰੇ ਪਸੰਦੀਦਾ ਹੋ।’ ਤੀਜਾ ਯੂਜ਼ਰ ਸੁਨੀਲ ਕੋਲੋ ਚਾਹ ਮੰਗਣ ਦੇ ਅੰਦਾਜ਼ ਵਿੱਚ ਲਿਖਦਾ ਹੈ, "ਸਰ ਇੱਕ ਕਟਿੰਗ ਵਾਲੀ ਚਾਹ ਦੇ ਦਿਓ।’
ਨੈਟੀਜ਼ਨ ਸੁਨੀਲ ਦੇ ਇਸ ਵਿਵਹਾਰ ਦੀ ਜਮ ਕੇ ਤਾਰੀਫ ਕਰ ਰਹੇ ਹਨ ਕਿ ਕਿਵੇਂ ਸੁਨੀਲ ਨੇ ਆਪਣੇ ਅੰਦਾਜ਼ ਵਿੱਚ ਚਾਹ ਬਣਾ ਕੇ ਇੱਕ ਚਾਹ ਵੇਚਣ ਵਾਲੇ ਦੁਕਾਨਦਾਰ ਦੀ ਮਦਦ ਕੀਤੀ। ਇਸ ਵੀਡੀਓ ਉੱਤੇ ਹੁਣ ਤੱਕ 2 ਲੱਖ ਤੋਂ ਵੱਧ ਲਾਈਕਸ ਤੇ ਵੀਊਜ਼ ਆ ਚੁੱਕੇ ਹਨ।

ਹੋਰ ਪੜ੍ਹੋ : ਅੰਗਦ ਬੇਦੀ ਨਾਲ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਨੇਹਾ ਧੂਪੀਆ, ਜਾਣੋ ਪਰਿਵਾਰ ਵਾਲਿਆਂ ਦਾ ਕੀ ਸੀ ਪ੍ਰਤੀਕਰਮ
ਸੁਨੀਲ ਗਰੋਵਰ ਕਾਫੀ ਸਮੇਂ ਤੋਂ ਐਕਟਿੰਗ ਤੋਂ ਦੂਰ ਹਨ। ਕੁਝ ਮਹੀਨੇ ਪਹਿਲਾਂ ਜਦੋਂ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ ਦੀ ਖਬਰ ਆਈ ਤਾਂ ਫੈਨਜ਼ ਨੂੰ ਉਨ੍ਹਾਂ ਦੀ ਚਿੰਤਾ ਹੋ ਗਈ। ਸੈਲੇਬਸ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਸੀ। ਹਰ ਕੋਈ ਉਸ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਿਹਾ ਸੀ। ਇੱਥੋਂ ਤੱਕ ਕਿ ਸਲਮਾਨ ਖਾਨ ਨੇ ਸੁਨੀਲ ਗਰੋਵਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਆਪਣੇ ਡਾਕਟਰ ਨੂੰ ਸੌਂਪੀ ਸੀ।

ਸੁਨੀਲ ਗਰੋਵਰ ਹੁਣ ਠੀਕ ਹੋ ਚੁੱਕੇ ਹਨ ਤੇ ਮੁੜ ਵੱਡੇ ਪਰਦੇ 'ਤੇ ਆਪਣੀ ਜ਼ੋਰਦਾਰ ਵਾਪਸੀ ਕਰਨ ਲਈ ਤਿਆਰ ਹੈ। ਸੁਨੀਲ ਗਰੋਵਰ ਐਟਲੀ ਦੀ ਇੱਕ ਫਿਲਮ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਸ਼ਾਹਰੁਖ ਖਾਨ ਮੁੱਖ ਭੂਮਿਕਾ ਵਿੱਚ ਹਨ। ਫਿਲਹਾਲ ਇਸ ਦੀ ਸ਼ੂਟਿੰਗ ਚੱਲ ਰਹੀ ਹੈ।
View this post on Instagram