
ਰਮਾਇਣ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲਾ ਇੱਕ ਅਜਿਹਾ ਸ਼ੋਅ ਸੀ, ਜੋ ਕਿ ਨੱਬੇ ਦੇ ਦਹਾਕੇ ‘ਚ ਹਰ ਘਰ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ । ਇਸ ਸੀਰੀਅਲ ‘ਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਪ੍ਰਤੀ ਵੀ ਲੋਕਾਂ ਦੇ ਦਿਲਾਂ ‘ਚ ਖ਼ਾਸ ਆਦਰ ਸਨਮਾਨ ਸੀ । ਜਦੋਂ ਇਹ ਪਾਤਰ ਛੋਟੇ ਪਰਦੇ ‘ਤੇ ਆਪੋ ਆਪਣੀ ਪ੍ਰਤਿਭਾ ਵਿਖਾਉਂਦੇ ਤਾਂ ਹਰ ਇੱਕ ਦਾ ਸਿਰ ਸਨਮਾਨ ਦੇ ਨਾਲ ਝੁਕਦਾ ਸੀ । ਸ਼੍ਰੀ ਰਾਮਚੰਦਰ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ ਜਦੋਂ ਕਿ ਰਮਾਇਣ ‘ਚ ਲਸ਼ਮਣ ਦਾ ਕਿਰਦਾਰ ਸੁਨੀਲ ਲਹਿਰੀ (Sunil Lahri) ਨੇ ਨਿਭਾਇਆ ਸੀ । ਸੁਨੀਲ ਲਹਿਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੇ ਬੱਚੇ ਨੂੰ ਲੈ ਕੇ ਉੱਘੀ ਲੇਖਿਕਾ ਤਸਲੀਮਾ ਨਸਰੀਨ ਨੇ ਕੀਤਾ ਟਵੀਟ, ਮੱਚਿਆ ਹੰਗਾਮਾ
ਹਾਲਾਂਕਿ ਸੁਨੀਲ ਅਦਾਕਾਰੀ ਦੇ ਖੇਤਰ ‘ਚ ਓਨੇ ਸਰਗਰਮ ਨਹੀਂ ਹਨ, ਪਰ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਉਹ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਪਰ ਬੀਤੇ ਕਈ ਦਿਨਾਂ ਤੋਂ ਉਹ ਸੋਸ਼ਲ ਮੀਡੀਆ ਤੋਂ ਦੂਰ ਸਨ । ਇਸ ਦਾ ਕਾਰਨ ਸੀ ਕਿ ਅਦਾਕਾਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਸਨ । ਜਿਸ ਬਾਰੇ ਅਦਾਕਾਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ ।ਸੁਨੀਲ ਨੇ ੯ ਜਨਵਰੀ ਨੂੰ ਇੰਸਟਾਗਰਾਮ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ।

ਜਿਸ ਕਾਰਨ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਕੁਆਰੰਟਾਈਨ ਵਿਚ ਚਲੇ ਗਏ ਸਨ। ਇਸ ਦੌਰਾਨ ਸੁਨੀਲ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਸੁਨੀਲ ਨੇ ਪੋਸਟ ਰਾਹੀਂ ਆਪਣੇ ਠੀਕ ਹੋਣ ਦੀ ਸੂਚਨਾ ਦਿੱਤੀ ਹੈ। ਸੁਨੀਲ ਨੇ ਆਪਣੀਆਂ ਤਿੰਨ ਤਸਵੀਰਾਂ ਵੀ ਪੋਸਟ ਕੀਤੀਆਂ, ਜਿਸ ਨਾਲ ਹਿੰਦੀ ਵਿਚ ਸੰਦੇਸ਼ ਲਿਖਿਆ ’ਮਾਫੀ ਚਾਹੁੰਦਾ ਹਾਂ, ਕੋਰੋਨਾ ਕਾਰਨ ਪਿਛਲੇ ਕੁਝ ਦਿਨਾਂ ਤੋਂ ਕੋਈ ਪੋਸਟ ਨਾ ਪਾਉਣ ਲਈ। ਧੰਨਵਾਦ ਤੁਹਾਡੇ ਸਾਰਿਆਂ ਦੇ ਪਿਆਰ, ਦੁਆਵਾਂ ਲਈ, ਛੇਤੀ ਹੀ ਇੰਸਟਾ 'ਤੇ ਲਾਈਵ ਆਵਾਂਗਾ, ਕੋਰੋਨਾ ਦਾ ਮੇਰਾ ਤਜ਼ਰਬਾ ਦੱਸਣ ਲਈ। ਸੁਨੀਲ ਲਹਿਰੀ ਦੀ ਇਸ ਪੋਸਟ ਤੋਂ ਪ੍ਰਸ਼ੰਸਕਾਂ ਨੇ ਵੀ ਰਾਹਤ ਦਾ ਸਾਹ ਲਿਆ ਹੈ ਅਤੇ ਪ੍ਰਸ਼ੰਸਕ ਸੁਨੀਲ ਦੀ ਸਿਹਤਮੰਦੀ ਤੋਂ ਕਾਫੀ ਖੁਸ਼ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।
View this post on Instagram